Breaking News
Home / ਭਾਰਤ / ਸੰਕਟ ‘ਚ ਫਸਿਆ ਵਿਜੇ ਮਾਲਿਆ

ਸੰਕਟ ‘ਚ ਫਸਿਆ ਵਿਜੇ ਮਾਲਿਆ

Vijay_Mallya-580x395 copy copy5 ਕੇਸਾਂ ਵਿਚ ਗੈਰ ਜ਼ਮਾਨਤੀ ਵਾਰੰਟ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੀਬ ਨੌਂ ਹਜ਼ਾਰ ਕਰੋੜ ਦੇ ਕਰਜ਼ਈ ਤੇ ਦੇਸ਼ ਤੋਂ ਫਰਾਰ ਹੋਏ ਉਦਯੋਗਪਤੀ ਵਿਜੇ ਮਾਲਿਆ ਖਿਲਾਫ ਪੰਜ ਹੋਰ ਕੇਸਾਂ ਵਿਚ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਹਨ। ਹੈਦਰਾਬਾਦ ਅਦਾਲਤ ਨੇ ਮਾਲਿਆ ਖਿਲਾਫ ਵੱਖ-ਵੱਖ 5 ਮਾਮਲਿਆਂ ਵਿਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਮਾਲਿਆ ਨੂੰ 29 ਮਾਰਚ ਤੱਕ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਵੇ। ਚੈੱਕ ਬਾਊਂਸ ਮਾਮਲੇ ਵਿਚ ਜੀਐਮਆਰ ਕੰਪਨੀ ਨੇ ਮਾਲਿਆ ਖਿਲਾਫ 11 ਕੇਸ ਦਰਜ ਕਰਵਾਏ ਸਨ। ਹੁਣ ਤੱਕ ਮਾਲਿਆ ਖਿਲਾਫ 6 ਮਾਮਲਿਆਂ ਵਿਚ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ।
ਕਿੰਗਫਿਸ਼ਰ ਏਅਰਲਾਈਨਜ਼ ਦੇ ਸੀ.ਐਫ.ਓ. ਰਘੂਨਾਥਨ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਤੱਥਾਂ ਦਾ ਖੁਲਾਸਾ ਕੀਤਾ ਸੀ। ਵਿਜੇ ਮਾਲਿਆ ਨੂੰ 18 ਮਾਰਚ ਲਈ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੋਇਆ ਹੈ। ਈ.ਡੀ. ਇਸ ਤੋਂ ਪਹਿਲਾਂ ਬੈਂਕ ਦੇ ਦੋ ਅਫਸਰਾਂ ਤੇ ਮਾਲਿਆ ਦੇ ਦੋ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਇਸ ਵਿਵਾਦ ਦੇ ਚੱਲਦਿਆਂ ਮਾਲਿਆ ਦੀ ਰਾਜ ਸਭਾ ਸੀਟ ਵੀ ਖਤਰੇ ਵਿਚ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …