ਕਿਹਾ : ਐਨਡੀਏ ਦੇ ਵਧਦੇ ਪ੍ਰਭਾਵ ਤੋਂ ਡਰਿਆ ਪਰਿਵਾਰਵਾਦ
ਪਟਨਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਮਹੀਨੇ ਬਾਅਦ ਬਿਹਾਰ ਦੌਰੇ ’ਤੇ ਹਨ। ਔਰੰਗਾਬਾਦ ’ਚ ਪ੍ਰਧਾਨ ਮੰਤਰੀ ਨੇ ਬਿਹਾਰ ਸਮੇਤ ਦੇਸ਼ ਦੀਆਂ 1 ਲੱਖ 81 ਕਰੋੜ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਮੰਚ ਤੋਂ ਕਿਹਾ ਕਿ ਬਿਹਾਰ ਨੂੰ ਪੁਰਾਣੇ ਦੌਰ ਨਹੀਂ ਜਾਣ ਦਿਆਂਗੇ। ਉਥੇ ਤੇਜਸਵੀ ਦਾ ਨਾਮ ਲਏ ਬਿਨਾ ਕਿਹਾ ਕਿ ਪਰਿਵਾਰਵਾਦ ਦੇ ਕਾਰਨ ਲੋਕ ਸੱਤਾ ’ਚ ਤਾਂ ਆ ਜਾਂਦੇ ਹਨ ਪ੍ਰੰਤੂ ਆਪਣੇ ਮਾਤਾ-ਪਿਤਾ ਦੇ ਕਾਰਜਕਾਲ ਦਾ ਜਿਕਰ ਤੱਕ ਨਹੀਂ ਕਰ ਪਾਉਂਦੇ ਹਨ। ਐਨਡੀਏ ਦੀ ਵਧਦੀ ਤਾਕਤ ਤੋਂ ਪਰਿਵਾਰਵਾਦ ਡਰਿਆ ਹੋਇਆ ਹੈ। ਇਸ ਮੌੇਕੇ ਪ੍ਰਧਾਨ ਮੰਤਰੀ ਨੇ ਨੀਤਿਸ਼ ਕੁਮਾਰ ਦਾ ਹੱਥ ਫੜ ਕੇ ਆਪਣੇ ਨਾਲ ਮਾਲਾ ਦੇ ਅੰਦਰ ਖੜ੍ਹਾ ਕੀਤਾ। ਮੰਚ ਤੋਂ ਨੀਤਿਸ਼ ਕੁਮਾਰ ਨੇ ਕਿਹਾ ਕਿ ਮੈਂ ਕੁੱਝ ਦਿਨ ਪਹਿਲਾਂ ਉਧਰ ਚਲਾ ਗਿਆ ਸੀ ਪ੍ਰੰਤੂ ਮੈਂ ਹੁਣ ਬਿਹਾਰ ਲੋਕਾਂ ਨੂੰ ਵਿਸ਼ਵਸਾ ਦਿਵਾਉਂਦਾ ਹਾਂ ਕਿ ਮੈਂ ਹੁਣ ਕਿਤੇ ਨਹੀਂ ਜਾਵਾਂਗਾ ਅਤੇ ਅਸੀਂ ਸਭ ਮਿਲ ਕੇ 400 ਸੀਟਾਂ ਜਿੱਤਾਂਗੇ।