
ਐਲੋਨ ਮਸਕ ਨੇ ਕਿਹਾ ਸੀ : ਐਚ1ਬੀ ਵੀਜ਼ਾ ਪੋ੍ਰਗਰਾਮ ’ਚ ਸੁਧਾਰ ਦੀ ਜ਼ਰੂਰਤ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਵਿਚ ਭਾਰਤੀ ਐਚ1ਬੀ ਵੀਜ਼ਾ ਹੋਲਡਰਾਂ ਦੇ ਖਿਲਾਫ ਹੋ ਰਹੇ ਵਿਰੋਧ ਨੂੰ ਲੈ ਕੇ ਭਾਰਤ ਸਰਕਾਰ ਵੀ ਚੌਕਸ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ ਮੰਤਰਾਲਾ, ਆਈ.ਟੀ. ਮੰਤਰਾਲਾ ਅਤੇ ਕਾਮਰਸ ਡਿਪਾਰਟਮੈਂਟ ਅਮਰੀਕਾ ਵਿਚ ਕਾਨੂੰਨੀ ਰੂਪ ਨਾਲ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਦੀ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਭਾਰਤ ਸਰਕਾਰ ਵਲੋਂ ਕਿਹਾ ਗਿਆ ਕਿ ਅਜਿਹੀ ਸਥਿਤੀ ਨਹੀਂ ਹੋਣੀ ਚਾਹੀਦੀ, ਜਿੱਥੇ ਸਾਡੇ ਭਾਰਤੀ ਪੇਸ਼ੇਵਰਾਂ ਨੂੰ ਅਮਰੀਕਾ ਵਿਚ ਰਹਿਣ ਦੀ ਮੁਸ਼ਕਲ ਹੋਵੇ। ਦਰਅਸਲ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣਨ ਜਾ ਰਹੇ ਡੋਨਾਲਡ ਟਰੰਪ ਇਸ ਵੀਜ਼ਾ ਦੇ ਵਿਰੋਧ ਵਿਚ ਰਹੇ ਹਨ। ਉਧਰ ਦੂਜੇ ਪਾਸੇ ਟਰੰਪ ਦੇ ਸਮਰਥਕ ਉਦਯੋਗਪਤੀ ਐਲੋਨ ਮਸਕ ਨੇ ਵੀ ਕਿਹਾ ਸੀ ਕਿ ਐਚ1ਬੀ ਵੀਜ਼ਾ ਖਤਮ ਵਰਗਾ ਹੀ ਹੈ ਅਤੇ ਇਸ ਵਿਚ ਵੱਡੇ ਪੈਮਾਨੇ ’ਤੇ ਸੁਧਾਰ ਕਰਨ ਦੀ ਗੱਲ ਕਹੀ ਸੀ। ਮਸਕ ਨੇ ਕਿਹਾ ਸੀ ਕਿ ਇਸ ਪ੍ਰੋਗਰਾਮ ਵਿਚ ਘੱਟੋ ਘੱਟ ਸੈਲਰੀ ਅਤੇ ਮੇਨਟੈਂਸ ਨੂੰ ਵਧਾ ਕੇ ਇਸ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ।