ਦੀਪਕ ਆਨੰਦ ਨੇ ਦਫਤਰ ਵਿਚ ਮਿਸੀਸਾਗਾ ਅਤੇ ਮਾਲਟਨ ਨਿਵਾਸੀਆਂ ਨਾਲ ਖੁੱਲ੍ਹੀ ਗੱਲਬਾਤ ਕੀਤੀ
ਮਿਸੀਸਾਗਾ/ਬਿਊਰੋ ਨਿਊਜ਼
ਲੰਘੇ ਸ਼ਨੀਵਾਰ ਨੂੰ ਐਮਪੀਪੀ ਦੀਪਕ ਆਨੰਦ ਨੇ ਆਪਣੇ ਕਮਿਊਨਿਟੀ ਦਫਤਰ ਵਿਚ ਕ੍ਰਿਸਮਸ ਓਪਨ ਹਾਊਸ ਆਯੋਜਿਤ ਕੀਤਾ। ਇਹ ਪ੍ਰੋਗਰਾਮ ਜਨਤਾ ਲਈ ਖੁੱਲ੍ਹਾ ਸੀ ਅਤੇ ਇਸ ਦੌਰਾਨ ਕ੍ਰਿਸਮਸ ਦੀਆਂ ਛੁੱਟੀਆਂ ਦਾ ਅਨੰਦ ਮਾਣਨ ਲਈ ਮਿਸੀਸਾਗਾ ਮਾਲਟਨ ਕਮਿਊਨਿਟੀ ਦੇ ਵਿਅਕਤੀਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ। ਐਮਪੀਪੀ ਦੀਪਕ ਆਨੰਦ ਕਮਿਊਨਿਟੀ ਦੇ ਮੈਂਬਰਾਂ ਨੂੰ ਵਧਾਈ ਦੇਣ ਲਈ ਮੌਜੂਦ ਰਹੇ। ਓਪਨ ਹਾਊਸ ਨੇ ਹਾਟ ਚਾਕਲੇਟ ਅਤੇ ਉਤਸਵ ਦਾ ਅਨੰਦ ਲੈਂਦੇ ਹੋਏ ਕਮਿਊਨਿਟੀ ਦੇ ਮੈਂਬਰਾਂ ਨੂੰ ਛੁੱਟੀਆਂ ਦੀਆਂ ਭਾਵਨਾਵਾਂ ਨੂੰ ਜੋੜਨ ਅਤੇ ਸਾਂਝਾ ਕਰਨ ਦੀ ਆਗਿਆ ਦਿੱਤੀ। ਇਸ ਨੇ ਭਾਈਚਾਰੇ ਨੂੰ ਐਮਪੀਪੀ ਆਨੰਦ ਨਾਲ ਖੁੱਲ੍ਹੀ ਗੱਲਬਾਤ ਵਿਚ ਸ਼ਾਮਲ ਦਾ ਮੌਕਾ ਦਿੱਤਾ। ਮੌਸਮ ਦਾ ਆਨੰਦ ਲੈਂਦੇ ਹੋਏ ਸਾਰਿਆਂ ਨੇ ਮਾਹੌਲ ਦਾ ਵੀ ਆਨੰਦ ਲਿਆ। ਇਸ ਦੌਰਾਨ ਸਾਰਿਆਂ ਨੂੰ ਜੁਰਾਬਾਂ ਅਤੇ ਹੋਰ ਕੱਪੜੇ ਲਿਆਉਣ ਲਈ ਵੀ ਉਤਸਾਹਿਤ ਕੀਤਾ ਗਿਆ ਜੋ ਕਿ ਸਰਦੀ ਦੇ ਦੌਰਾਨ ਜ਼ਰੂਰਤਮੰਦ ਲੋਕਾਂ ਨੂੰ ਦਿੱਤੇ ਜਾਣਗੇ। ਐਮਪੀਪੀ ਦੀਪਕ ਆਨੰਦ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨਾਲ ਮਿਲ ਕੇ ਕਾਫੀ ਚੰਗਾ ਲੱਗਾ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਬਾਰੇ ਵੀ ਜਾਣਨ ਦਾ ਮੌਕਾ ਮਿਲਿਆ। ਉਨ੍ਹਾਂ ਉਥੇ ਮੌਜੂਦ ਸਾਰਿਆਂ ਨੂੰ ਮੈਰੀ ਕ੍ਰਿਸਮਸ, ਹੈਪੀ ਹੌਲੀਡੇ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ।
ਐਮਪੀਪੀ ਆਫਿਸ 15 ਜਨਵਰੀ 2019 ਤੱਕ ਗਰਮ ਕੱਪੜੇ ਅਤੇ ਜੁਰਾਬਾਂ ਇਕੱਤਰ ਕਰੇਗਾ। ਆਈਟਮਾਂ ਹੇਠਾਂ ਦਿੱਤੇ ਪਤੇ ‘ਤੇ ਸਵੇਰੇ 9 ਵਜੇ ਤੋਂ ਸ਼ਾਮ 5 ਤੱਕ ਦਿੱਤੀਆਂ ਜਾ ਸਕਦੀਆਂ ਹਨ। ਹੋਰ ਜਾਣਕਾਰੀ ਲਈ [email protected]. ਜਾਂ ਫੋਨ ਨੰਬਰ 909-696-0367 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …