ਦਿਨੇਸ਼ ਭਾਟੀਆ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਬਰੈਂਪਟਨ/ਬਿਊਰੋ ਨਿਊਜ਼ : ਐੱਸਪੀਐੱਸ ਕੈਨੇਡਾ ਇਮੀਗ੍ਰੇਸ਼ਨ ਨੇ ਇਟੋਬਿਕੋਕ ਵਿਖੇ ਆਪਣੀ ਨਵੀਂ ਬ੍ਰਾਂਚ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਟੋਰਾਂਟੋ ਵਿਖੇ ਭਾਰਤ ਦੇ ਰਾਜਦੂਤ ਦਿਨੇਸ਼ ਭਾਟੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਰਿਬਨ ਕੱਟ ਕੇ ਫਰਮ ਦਾ ਉਦਘਾਟਨ ਕੀਤਾ।
ਆਪਣੇ ਸੰਬੋਧਨ ਵਿੱਚ ਦਿਨੇਸ਼ ਭਾਟੀਆ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਬਹੁਤ ਤਬਦੀਲੀ ਆਈ ਹੈ। ਕੈਨੇਡਾ ਵਿੱਚ ਨਵੇਂ ਲੋਕਾਂ ਦੇ ਆਉਣ ਨਾਲ ਪ੍ਰਤਿਭਾ ਵਿੱਚ ਵਿਭਿੰਨਤਾ ਆਈ ਹੈ। ਐੱਸਪੀਐੱਸ ਕੈਨੇਡਾ ਦੇ ਪ੍ਰਧਾਨ ਅਤੇ ਸੀਨੀਅਰ ਪਰਵਾਸ ਪ੍ਰੈਕਟੀਸ਼ਨਰ ਪ੍ਰਦੂਮਣ ਝਾਲਾ ਨੇ ਦੱਸਿਆ ਕਿ ਉਸਨੇ 2014 ਵਿੱਚ ਕੈਨੇਡਾ ਆਉਣ ਦੇ ਚਾਹਵਾਨਾਂ ਦੀ ਸਹਾਇਤਾ ਲਈ ਐੱਸਪੀਐੱਸ ਕੈਨੇਡਾ ਇਮੀਗ੍ਰੇਸ਼ਨ ਦੀ ਸਥਾਪਨਾ ਕੀਤੀ ਸੀ। ਚਾਰ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਇਸਨੇ ਆਪਣਾ ਵਿਸਥਾਰਤ ਨੈੱਟਵਰਕ ਸਥਾਪਿਤ ਕੀਤਾ ਹੈ। ਇਸ ਮੌਕੇ ‘ਤੇ ਐੱਮਪੀਪੀ ਅਮਰਜੋਤ ਸੰਧੂ ਅਤੇ ਰਾਜਨੇਤਾ ਦੀਪਕ ਆਨੰਦ ਵੀ ਮੌਜੂਦ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …