ਬਰੈਂਪਟਨ : ਸ਼ਾਨ ਵੂਮੈਨ ਸੀਨੀਅਰਜ਼ ਕਲੱਬ ਦੇ ਗਠਿਨ ਤੋਂ ਬਾਅਦ ਕਲੱਬ ਨੇ ਆਪਣੀਆਂ ਗਰਮੀ ਦੀਆਂ ਸਰਗਰਮੀਆਂ ਦੇ ਹਿੱਸੇ ਵਜੋਂ ਬੀਬੀ ਸੁਰਿੰਦਰ ਕੌਰ ਧਾਲੀਵਾਲ ਪ੍ਰਧਾਨ ਤੇ ਵਾਈਸ ਪ੍ਰਧਾਨ ਬੀਬੀ ਤਰਿਪਤਾ ਦੀ ਅਗਵਾਈ ਵਿਚ ਸਾਥੀਆਂ ਦੇ ਸਹਿਯੋਗ ਨਾਲ ਮਿਡਲੈਂਡ ਦਾ ਟਰਿੱਪ ਲੰਘੀ 8 ਸਤੰਬਰ ਨੂੰ ਲਗਾਇਆ। ਬੱਸ ਵਿਚ 50 ਬੀਬੀਆਂ ਸਵੇਰੇ 10 ਵਜੇ ਬਰੇਡਨ ਪਲਾਜ਼ਾ ਤੋਂ ਸਵਾਰ ਹੋ ਕੇ ਖਾਣ ਪੀਣ ਦੇ ਸਮਾਨ ਦਾ ਪ੍ਰਬੰਧ ਕਰਕੇ ਬੱਸਾਂ ਵਿਚ ਬੈਠ ਗਈਆਂ। ਕਰੀਬ ਇਕ ਵਜੇ ਪਹੁੰਚ ਕੇ, ਟਿਕਟਾਂ ਦਾ ਇੰਤਜ਼ਾਮ ਕਰਕੇ 2 ਵਜੇ ਫੈਰੀ ਵਿਚ ਸਵਾਰ ਹੋ ਗਈਆਂ।
ਗਿੱਧਾ ਤੇ ਗੀਤਾਂ ਰਾਹੀਂ ਫੈਰੀ ਵਿਚ ਖੂਬ ਮਨੋਰੰਜਨ ਕੀਤਾ। ਚਾਰ ਵਜੇ ਵਾਪਸੀ ਹੋ ਗਈ ਅਤੇ ਇਹ ਦੂਜਾ ਟਰਿੱਪ ਸੀ। ਕਲੱਬ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਧਾਲੀਵਾਲ ਤੇ ਵਾਇਸ ਪ੍ਰਧਾਨ ਬੀਬੀ ਤਰਿਪਤਾ ਨੇ ਸਾਰੀਆਂ ਮੈਂਬਰਾਂ ਦਾ ਖਾਸ ਕਰਕੇ ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਦੇ ਗੁਰਮੇਲ ਸਿੰਘ ਸੱਗੂ ਦੇ ਸਹਿਯੋਗ ਦਾ ਧੰਨਵਾਦ ਕੀਤਾ। ਹੋਰ ਜਾਣਕਾਰੀ ਫੋਨ ਨੰਬਰ 647-643-8374 ਜਾਂ 416-262-3114 ‘ਤੇ ਸੰਪਰਕ ਕਰ ਸਕਦੇ ਹੋ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …