ਬਰੈਂਪਟਨ/ਬਿਊਰੋ ਨਿਊਜ਼ : ਲੰਘੀ 6 ਸਤੰਬਰ 2019 ਦਿਨ ਸ਼ੁਕਰਵਾਰ ਨੂੰ ਬਰੈਂਪਟਨ ਸੀਨੀਅਰ ਵੂਮੈਨ ਕਲੱਬ ਦੀ ਜਨਰਲ ਬਾਡੀ ਮੀਟਿੰਗ ਸ਼ੌਕਰ ਸੈਂਟਰ ਵਿਖੇ ਹੋਈ ਜਿਸ ਵਿੱਚ ਕਲੱਬ ਅਹੁਦੇਦਾਰਾਂ ਅਤੇ ਸਾਰੇ ਮੈਂਬਰਾਂ ਹਾਜ਼ਰੀ ਭਰੀ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸਾਬਕਾ ਪ੍ਰਿੰਸੀਪਲ ਅਤੇ ਦਸ਼ਮੇਸ਼ ਕੈਨੇਡੀਅਨ ਸਿੱਖ ਸੋਸਾਈਟੀ ਕੈਨੇਡਾ ਦੇ ਜਨਰਲ ਸੈਕਟਰੀ ਗੁਰਦੇਵ ਸਿੰਘ ਧਾਰੀਵਾਲ ਨੇ ਸ਼ਿਰਕਤ ਕੀਤੀ। ਇਨ੍ਹਾਂ ਨੇ ਆਪਣੇ ਸਫਲ ਜੀਵਨ ਵਿੱਚ ਆਏ ਵੰਨ ਸੁਵੰਨੇ ਤਜ਼ਰਬਿਆਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਭ ਨੂੰ ਪਰਿਵਾਰਕ ਖੁਸ਼ੀਆਂ ਅਤੇ ਸਫਲਤਾਵਾਂ ਹਾਸਲ ਕਰਨ ਲਈ ਵਡਮੁੱਲੇ ਸੁਝਾਅ ਦਿੱਤੇ। ਉਨ੍ਹਾਂ ਆਪਣੇ ਜੀਵਨ ਫਲਸਫੇ ਬਾਰੇ ਛਪਿਆ ਲਿਟਰੇਚਰ (ਪੁਸਤਕਾਂ) ਸਭ ਨੂੰ ਵੰਡਿਆ ਅਤੇ ਹਾਸਲ ਕੀਤੇ ਮੈਡਲਾਂ ਬਾਰੇ ਚਾਨਣਾ ਪਾਇਆ। ਧਾਰੀਵਾਲ ਹੁਰਾਂ ਮਹਿਲਾਵਾਂ ਦੇ ਇਸ ਉੱਦਮ ਲਈ ਕਲੱਬ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਅਤੇ ਪ੍ਰਧਾਨ ਸਾਹਿਬ ਨੇ ਕਲੱਬ ਵੱਲੋਂ ਗੁਰਦੇਵ ਸਿੰਘ ਧਾਰੀਵਾਲ ਜੀ ਦਾ ਸਮਾਂ ਕੱਢ ਕੇ ਆਉਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਪੱਤਰ ਭੇਂਟ ਕੀਤਾ। ਅੰਤ ਵਿੱਚ ਕਲੱਬ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਭਵਿੱਖ ਵਿੱਚ ਚੜ੍ਹਦੀਕਲਾ ਲਈ ਅਰਦਾਸ ਕਰਦਿਆਂ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਬਰੈਂਪਟਨ ਸੀਨੀਅਰ ਵੂਮੈਨ ਕਲੱਬ ਦੀ ਜਨਰਲ ਬਾਡੀ ਮੀਟਿੰਗ ਹੋਈ
RELATED ARTICLES

