Breaking News
Home / ਕੈਨੇਡਾ / ਪੀ ਸੀ ਐਚ ਐਸ ਦਾ 15ਵਾਂ ਸਲਾਨਾ ਵਿਮਨ ਡੇ ਗਾਲਾ

ਪੀ ਸੀ ਐਚ ਐਸ ਦਾ 15ਵਾਂ ਸਲਾਨਾ ਵਿਮਨ ਡੇ ਗਾਲਾ

ਵਿਲੱਖਣ ਪ੍ਰਾਪਤੀਆਂ ਵਾਲੀਆਂ 5 ਔਰਤਾਂ ਦਾ ਸਨਮਾਨ
ਮਿਸੀਸਾਗਾ/ਬਿਊਰੋ ਨਿਊਜ਼
ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਦੁਆਰਾ ਕਰਵਾਇਆ ਜਾਣ ਵਾਲਾ ਸਲਾਨਾ ਇੰਟਰਨੈਸ਼ਨਲ ਵਿਮਨ ਡੇ ਗਾਲਾ ਇਸ ਵਾਰ 10 ਮਾਰਚ ਵਾਲੇ ਦਿਨ ਬਰੈਂਪਟਨ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿੱਚ ਹੋਇਆ। ਇੰਟਰਨੈਸ਼ਨਲ ਵਿਮਨ ਡੇ ਦੇ ਸੰਬੰਧ ਵਿੱਚ ਹੋਣ ਵਾਲਾ ਸਾਊਥ ਏਸ਼ੀਅਨ ਭਾਈਚਾਰੇ ਦਾ ਇਹ ਸਭ ਤੋਂ ਵੱਡਾ ਸਮਾਗਮ ਹੁੰਦਾ ਹੈ। ਇਸ ਵਾਰ ਦਾ ਮੁੱਖ ਵਿਸ਼ਾ ”ਤਬਦੀਲੀ ਦੀਆਂ ਪ੍ਰੇਰਨਾ-ਸਰੋਤ ਔਰਤਾਂ” ਸੀ, ਅਤੇ ਇਹ ਉਨ੍ਹਾਂ ਔਰਤਾਂ ਨੂੰ ਸਮਰਪਿਤ ਸੀ, ਜਿਹੜੀਆਂ ਸਾਡੇ ਸਮਾਜ ਵਿੱਚ ਤਬਦੀਲੀ ਦਾ ਪ੍ਰੇਰਨਾ ਸਰੋਤ ਬਣ ਰਹੀਆਂ ਹਨ ਅਤੇ ਆਪਣੇ ਕੰਮਾਂ ਰਾਹੀਂ ਸਮਾਜ ਨੂੰ ਬਦਲਣ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।ઠ ਇਸ ਸਾਲ ਇਹ ਸਮਾਗਮ ਆਪਣੇ ਪੰਦਰਵੇਂ ਸਾਲ ਵਿੱਚ ਦਾਖਲ ਹੋ ਗਿਆ ਅਤੇ ਇਸ ਮੌਕੇ ਲੋਕਲ ਸਾਊਥ ਏਸ਼ੀਅਨ ਕਮਿਊਨਿਟੀ ਦੀਆਂ ਕਿੰਨੀਆਂ ਹੀ ਨਾਮੀ ਹਸਤੀਆਂ ਅਤੇ ਸਭ ਪ੍ਰਮੁੱਖ ਕਮਿਊਨਿਟੀ ਨੁਮਾਇੰਦੇ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚ ਸਿਆਸੀ ਸਖਸ਼ੀਅਤਾਂ, ਬਿਜ਼ਨਸ ਨਾਲ ਜੁੜੇ ਲੋਕ, ਮੀਡੀਆ ਨਾਲ ਜੁੜੀਆਂ ਸਖਸ਼ੀਅਤਾਂ ਅਤੇ ਹੋਰ ਕਮਿਊਨਿਟੀ ਮੈਂਬਰਾਂ ਸਮੇਤ 500 ਤੋਂ ਵੱਧ ਮਹਿਮਾਨ ਸ਼ਾਮਲ ਸਨ। ਇਸ ਸਮਾਗਮ ਦਾ ਖਾਸ ਆਕਰਸ਼ਨ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀ ਕਰਨ ਵਾਲੀਆਂ 5 ਔਰਤਾਂ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਤੇ ਕਾਰਜਾਂ ਬਦਲੇ ਸਨਮਾਨਤ ਕੀਤਾ ਗਿਆ। ਇਸ ਵਾਰ ਇਹ ਸਨਮਾਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਵਿੱਚ ਅਰੁਨਾ ਪੱਪ, ਮੇਰੀ ਇੱਸੋ, ਕਰਨਜੋਤ ਸਿੱਧੂ, ਦਾਨੀਆ ਢਿੱਲੋਂ, ਕੋਮਲ ਪ੍ਰੀਤ ਸੰਧੂ ਅਤੇ ਉਸਦੀ ਬੇਟੀ ਸ਼ਬਦਲੀਨ ਸੰਧੂ ਸ਼ਾਮਲ ਸਨ।ઠ
ਸਮਾਗਮ ਦਾ ਕੁੰਜੀਵਤ ਭਾਸ਼ਣ ਓਨਟੈਰੀਓ ਕੋਰਟ ਔਫ ਜਸਟਿਸ ਦੇ ਜੱਜ ਜਸਟਿਸ ਸੋਨੀਆ ਵੰਦਨਾ ਖੇਮਾਨੀ ਨੇ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਦ੍ਰਿੜ ਇਰਾਦੇ ਅਤੇ ਮਿਹਨਤ ਨਾਲ ਔਰਤਾਂ ਨਾ ਸਿਰਫ ਆਪਣੀ ਜ਼ਿੰਦਗੀ ਵਿੱਚ ਤਬਦੀਲੀ ਲਿਆ ਸਕਦੀਆਂ ਹਨ, ਬਲਕਿ ਸਮੁੱਚੇ ਸਮਾਜ ਨੂੰ ਬਦਲ ਸਕਦੀਆਂ ਹਨ। ਜਿਨ੍ਹਾਂ ਔਰਤਾਂ ਨੂੰ ਇਸ ਸਮਾਗਮ ਵਿੱਚ ਸਨਮਾਨਤ ਕੀਤਾ ਗਿਆ ਹੈ, ਉਹ ਇਸੇ ਤਰ੍ਹਾਂ ਦੀ ਤਬਦੀਲੀ ਦੀਆਂ ਪ੍ਰਤੀਕ ਹਨ।ઠ ਇਸ ਸਮਾਗਮ ਦੀ ਸਟੇਜ ਦਾ ਸੰਚਾਲਨ ‘ਰਿਕਜ਼ ਗੁੱਡ ਈਟਸ’ ਦੇ ਰਿੱਕ ਮਠਾੜੂ ਅਤੇ ਉਨ੍ਹਾਂ ਦੀ ਪਤਨੀ ਅਤੇ ਫੁਲਕਾਰੀ ਰੇਡੀਓ ਸ਼ੋਅ ਦੀ ਹੋਸਟ ਹਰਜੋਤ ਮਠਾੜੂ ਨੇ ਕੀਤਾ ਅਤੇ ਆਪਣੇ ਵੱਖਰੇ ਅੰਦਾਜ਼ ਨਾਲ ਸਮਾਗਮ ਵਿੱਚ ਨਵੀਂ ਤਰ੍ਹਾਂ ਦਾ ਰੰਗ ਭਰ ਦਿੱਤਾ।ઠ
ਬੌਲੀਵੱਡ ਡਾਂਸ, ਭੰਗੜਾ ਅਤੇ ਸ਼ਾਇਰੀ ਨੇ ਸ਼ਾਮ ਨੂੰ ਮਨਰੋਜੰਨ ਭਰਭੂਰ ਬਣਾ ਦਿੱਤਾ। ਸਮਾਗਮ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਨੇ ਦੱਸਿਆ ਕਿ ਆਪਣੇ ਬਿਜ਼ਨਸ ਭਾਈਵਾਲਾਂ, ਸਹਿਯੋਗੀਆਂ ਅਤੇ ਕਮਿਊਨਿਟੀ ਦੇ ਹੋਰ ਮੈਂਬਰਾਂ ਦੀ ਸਹਾਇਤਾ ਨਾਲ ਉਹ $ 100,000 ਫੰਡ ਇਕੱਤਰ ਕਰਨ ਦਾ ਟੀਚਾ ਪ੍ਰਾਪਤ ਕਰਨ ਵਿਚ ਕਾਮਯਾਬ ਹੋਏ। ਸੰਸਥਾ ਦਾ ਕਹਿਣਾ ਹੈ ਕਿ ਉਹ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਚਨਬੱਧ ਹਨ। ਪਿਛਲੇ ਸਾਲਾਂ ਦੌਰਾਨ ਭਾਈਚਾਰੇ ਵਿੱਚ ਜਾਗਰਤੀ ਪੈਦਾ ਕਰਨ ਲਈ ਅਸੀਂ ਵਰਕਸ਼ਾਪਾਂ ਅਤੇ ਹੋਰ ਉਦਮਾਂ ਜ਼ਰੀਏ ਲਗਾਤਾਰ ਕੰਮ ਕੀਤਾ ਹੈ। ਤਰ੍ਹਾਂ ਤਰ੍ਹਾਂ ਦੀਆਂ ਸਮਾਜਕ ਚੁਣੌਤੀਆਂ ਦੇ ਬਾਵਜੂਦ ਅਸੀਂ ਸੈਂਕੜੇ ਹੀ ਔਰਤਾਂ ਨੂੰ ਜੀਵਨ ਵਿੱਚ ਆਪਣੀ ਥਾਂ ਬਣਾਉਣ ਲਈ ਮਦਦ ਪ੍ਰਦਾਨ ਕੀਤੀ ਹੈ।ઠ
ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਇੱਕ ਸਮਾਜ-ਸੇਵੀ ਸੰਸਥਾ ਹੈ, ਜਿਸ ਦੀ ਸਥਾਪਨਾ 1990 ਵਿੱਚ ਕੀਤੀ ਗਈ ਸੀ। ਇਸ ਦਾ ਉਦੇਸ਼ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਲੋਕਾਂ ਅਤੇ ਪਰਿਵਾਰਾਂ ਦੀ ਇਸ ਗੱਲ ਵਿੱਚ ਮਦਦ ਕਰਨਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆ ਸਕਣ।ઠ
ਸਾਡੇ ਕੰਮਾਂ ਬਾਰੇ ਹੋਰ ਜਾਣਕਾਰੀ ਲਈ ઠ905-677-0889 ઠ’ਤੇ ਕਾਲ ਕਰੋ ਜਾਂ ਸਾਡੀ ਵੈਬਸਾਈਟ ‘ਤੇ ਜਾਓ:  www.pchs4u. com

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …