1.4 C
Toronto
Tuesday, February 17, 2026
spot_img
Homeਕੈਨੇਡਾਅਸੀਸ ਮੰਚ ਕੈਨੇਡਾ ਵੱਲੋਂ ઑਅਹਿਸਾਸ਼ ਪ੍ਰੋਗਰਾਮ 1 ਸਤੰਬਰ ਨੂੰ

ਅਸੀਸ ਮੰਚ ਕੈਨੇਡਾ ਵੱਲੋਂ ઑਅਹਿਸਾਸ਼ ਪ੍ਰੋਗਰਾਮ 1 ਸਤੰਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਜੀਟੀਏ ਦੀ ਸਭਿਆਚਾਰਕ ਸੰਸਥਾ ઑਅਸੀਸ ਮੰਚ ਕੈਨੇਡਾ਼ ਵੱਲੋਂ ਇਕ ਸਤੰਬਰ ਨੂੰ ਸ਼ਾਮ 5 ਵਜੇ ਤੋਂ 8 ਵਜੇ ਤੱਕ ઑਅਹਿਸਾਸ਼ ਪ੍ਰੋਗਰਾਮઠਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 33770 Nashua dr Missisaugha ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ‘ਤੇ ਮਾਤਾ ਨਰਿੰਜਣ ਕੌਰ ਯਾਦਗਾਰੀ ਐਵਾਰਡ ਪ੍ਰਸਿੱਧ ਕਹਾਣੀਕਾਰ ਕੁਲਜੀਤ ਮਾਨ ਨੂੰ ਦਿੱਤਾ ਜਾਵੇਗਾ, ਜਿਸ ਵਿਚ 1100 ਡਾਲਰ ਨਾਲ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਦੌਰਾਨ ਇਕ ਸਰਪ੍ਰਾਇਜ ਵਿਸ਼ੇਸ ਸਨਮਾਨ ਵੀ ਹੋਵੇਗਾ। ਇਸ ਦੌਰਾਨ ਰਿੰਟੂ ਭਾਟੀਆ, ਸੁਖਦੇਵ ਸੁੱਖ, ਇਕਬਾਲ ਬਰਾੜ ਅਤੇ ਸੰਨੀ ਸ਼ਿਵਰਾਜ ਆਪਣੀ ਖ਼ੂਬਸੂਰਤ ਗਾਇਕੀ ਨਾਲ ਹਜਾਰੀਨ ਦਾ ਮਨੋਰੰਜਨ ਕਰਨਗੇ। ਇਸ ਪ੍ਰੋਗਰਾਮ ਵਿਚ ਭਾਗ ਲੈਣ ਲਈ ਵਿਸ਼ੇਸ਼ ਤੌਰ ‘ਤੇ ਇੰਗਲੈਂਡ ਤੋਂ ਉੱਘੇ ਸ਼ਾਇਰ ਰਜਿੰਦਰਜੀਤ ਅਤੇ ਯੂ ਐਸ ਏ ਤੋਂ ਰਜਿੰਦਰ ਜਿੰਦઠਪਹੁੰਚ ਰਹੇ ਹਨ। ਇਸ ਸਮਾਗਮ ਬਾਰੇ ਜ਼ਿਆਦਾ ਜਾਣਕਾਰੀ ਲਈ ਪਰਮਜੀਤ ਦਿਓਲ 647-295-7351, ਰਿੰਟੂ ਭਾਟੀਆ 647-987-7070, ਤੀਰਥ ਦਿਓਲ 416-315-0840, ਕੁਲਵਿੰਦਰ ਖਹਿਰਾ 647-407-1955, ਜਾਂ ਪਰਮਜੀਤ ਢਿੱਲੋ 647-300-2525 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS