ਬਰੈਂਪਟਨ : ਜਿਵੇਂ-ਜਿਵੇਂ ਕੈਨੇਡਾ ਵਿਚ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ઠਉਵੇਂ-ਉਵੇਂ ਹੀ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੰਪੇਨ ਦੇ ਰਸਮੀ ਬਿਗੁਲ ਵਜਾਉਣ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਜਿੱਥੇ ਬਰੈਂਪਟਨ ਦੇ ਤਕਰੀਬਨ ਬਾਕੀ ਸਾਰੇ ਉਮੀਦਵਾਰਾਂ ਵੱਲੋਂ ਕੰਪੇਨ ਦਾ ਰਸਮੀ ਉਦਘਾਟਨ ਕਰ ਦਿੱਤਾ ਗਿਆ ਹੈ, ਉੱਥੇ ਬਰੈਂਪਟਨ ਸਾਊਥ ਤੋਂ ਐੱਮ.ਪੀ ਸੋਨੀਆ ਸਿੱਧੂ ਵੱਲੋਂ 11 ਅਗਸਤ ਨੂੰ ਕੰਪੇਨ ਆਫਿਸ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੀਆਂ ਹਨ।ઠਇਸ ਸਬੰਧੀ ਗੱਲ ਕਰਦਿਆਂ ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਉਹ ਆਉਣ ਵਾਲੀਆਂ ਫੈਡਰਲ ਚੋਣਾਂ ਲਈ ਕੰਪੇਨ ਦੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹਿਤ ਹਨ। ਉਹਨਾਂ ਕਿਹਾ, ”ਲਿਬਰਲ ਪਾਰਟੀ ਦੀ ਹਮੇਸ਼ਾ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਕੈਨੇਡੀਅਨਾਂ ਦੀ ਭਲਾਈ ਅਤੇ ਬਿਹਤਰੀ ਲਈ ਹਰ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਬਣਦੀ ਕੋਸ਼ਿਸ਼ ਕੀਤੀ ਜਾਵੇ। ਚਾਈਲਡ ਕੇਅਰ ਬੈਨਿਫਟ, ਮਿਡਲ ਕਲਾਸ ਲਈ ਟੈਕਸਾਂ ਵਿਚ ਕਟੌਤੀ, ਅਤੇ ਬਜ਼ੁਰਗਾਂ ਦੀ ਰਿਟਾਇਰਮੈਂਟ ਦੀ ਉਮਰ ਨੂੰ 67 ਤੋਂ ਘਟਾ ਕੇ 65 ਕਰਨ ਜਿਹੇ ਸਾਰਥਕ ਫੈਸਲਿਆਂ ਦੀ ਬਦੌਲਤ ਹੀ ਅੱਜ ਬਰੈਂਪਟਨ ਸਾਊਥ ਦੇ ਲੋਕਾਂ ਦਾ ਇੰਨ੍ਹਾ ਸਾਥ ਮਿਲ ਰਿਹਾ ਹੈ।”
ਜ਼ਿਕਰਯੋਗ ਹੈ ਕਿ ਬ੍ਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਐੱਮ.ਪੀ ਸੋਨੀਆ ਸਿੱਧੂ ਵੱਲੋਂ ਆਉਂਦੀ 11 ਅਗਸਤ (ਬਾਅਦ ਦੁਪਹਿਰ 1-4 p.m.) ਨੂੰ 205 ਕਾਊਂਟੀ ਕੋਰਟ ਬੋਲੇਵਾਰਡ, Brampton ਵਿਖੇ ਆਫਿਸ ਓਪਨਿੰਗ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਜਿਸ ਬਾਰੇ ਵਧੇਰੇ ਜਾਣਕਾਰੀ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਲਈ ਜਾ ਸਕਦੀ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …