ਮਿਸੀਸਾਗਾ/ਬਿਊਰੋ ਨਿਊਜ਼ : ਓਨਟਾਰੀਓ ਦੀ 150ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਕਰਵਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਤਹਿਤ ਟਾਮ ਕੋਚਰੇਨ ਦਾ ਸਪੈਸ਼ਨ ਫ੍ਰੀ ਕਨਸਰਟ 2 ਸਤੰਬਰ ਨੂੰ ਹੋਵੇਗਾ। ਇਸ ਦੇ ਨਾਲ ਹੀ ਕਈ ਹੋਰ ਕਨਸਰਟ ਵੀ ਹੋਣਗੇ। ਉਹ ਆਪਣਾ ਇਹ ਟੂਰ ਸਮਰ ਆਫ 17 ਦੇ ਸਾਊਂਡਟ੍ਰੈਕ ‘ਤੇ ਕਰਵਾਇਆ ਜਾਵੇਗਾ। ਇਸ ਦੌਰਾਨ ਰਾਜ ਦੇ 20 ਭਾਈਚਾਰਿਆਂ ‘ਚ ਅਤੇ ਮਿਸੀਸਾਗਾ ‘ਚ 2 ਸਤੰਬਰ ਨੂੰ ਸ਼ਾਨਦਾਰ ਕਨਸਰਟ ਹੋਵੇਗਾ। ਇਸ ਦੌਰਾਨ ਓਨਟਾਰੀਓ ‘ਚ ਸੰਗੀਤਕ ਪ੍ਰਤਿਭਾਵਾਂ ਨੂੰ ਸਾਹਮਣੇ ਆਉਣ ਦਾ ਮੌਕਾ ਮਿਲੇਗਾ। ਆਨਟੂਅਰ ਕਨਸਰਟ ਨੇ ਸਾਊਂਟਸਾਈਟਸ ਦੇ ਨਾਲ ਸੈਲੇਬ੍ਰੇਸ਼ਨ ਸਕਵਾਇਰ ਵਿਚ ਸ਼ਾਨਦਾਰ ਸਮਾਗਮ ਹੋਵੇਗਾ। ਆਨ ਟੂਅਰ ਮਿਸੀਸਾਗਾ ‘ਚ ਟਾਮ ਕੋਚਰੇਨ, ਫ੍ਰਾਂਸਸਿਸਕੋ ਯੈੱਟਸ ਅਤੇ ਅੰਜੁਲੀ ਸ਼ਾਮਲ ਹੋਣਗੇ। ਇਹ ਸਾਰੇ ਵਰਗਾਂ ਦੇ ਸਰੋਤਿਆਂ ਨੂੰ ਆਪਣੇ ਸੰਗੀਤ ਤੋਂ ਜਾਣੂ ਕਰਵਾਉਣਗੇ ਅਤੇ ਇਹ ਟਿਕਟ ਮੁਫ਼ਤ ਹੋਵੇਗੀ।
ਆਨਟੁਅਰ ਕਨਸਰਟ ‘ਚ 50 ਤੋਂ ਵਧੇਰੇ ਓਨਟਾਰੀਓ ਦੇ ਕਲਾਕਾਰ ਸ਼ਾਮਲ ਹੋਣਗੇ ਅਤੇ ਇਸ ਦਾ ਅਨੰਦ ਬਲਾਇੰਡ ਰਿਵਰ ਤੋਂ ਲੈ ਕੇ ਇਜੈਕਸ, ਕੇਨੋਰਾ ਤੋਂ ਲੈ ਕੇ ਹੈਮਿਲਟਨ ਤੱਕ ਕਿਤੇ ਵੀ ਲਿਆ ਜਾ ਸਕੇਗਾ। ਪੂਰੇ ਰਾਜ ‘ਚ ਮੁਫ਼ਤ ਕਨਸਰਟ ‘ਚ 80 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਆਨ ਟੁਅਰ ਬਾਰੇ ਵਧੇਰੇ ਜਾਣਕਾਰੀ ਆਨ ਟੂਅਰ.ਸੀਏ ਤੋਂ ਵੀ ਪ੍ਰਾਪਤ ਕੀਤੀ ਜਾ ਸਕੇਗੀ।