Breaking News
Home / ਕੈਨੇਡਾ / ਸੇਵਾ ਦਲ ਦੇ ਵਲੰਟੀਅਰਾਂ ਨੇ ਵੱਖ-ਵੱਖ ਥਾਵਾਂ ਦਾ ਟੂਰ ਲਗਾਇਆ

ਸੇਵਾ ਦਲ ਦੇ ਵਲੰਟੀਅਰਾਂ ਨੇ ਵੱਖ-ਵੱਖ ਥਾਵਾਂ ਦਾ ਟੂਰ ਲਗਾਇਆ

Sewa Dal Toor copy copyਬਰੈਂਪਟਨ : ਲੰਘੇ ਸ਼ਨਿਚਰਵਾਰ 30 ਜੁਲਾਈ, 2016 ਨੂੰ ਸੇਵਾਦਲ ਦੇ ਵਲੰਟੀਅਰ ਇਕ ਬੱਸ ਲੈਕੇ ਨਿਆਗਰਾ ਫਾਲਜ਼ ਦੀ ਸੈਰ ਲਈ ਗਏ। ਸਾਰੇ ਜੀਟੀਏ ਵਿਚੋਂ ਹਰ ਉਮਰ ਦੇ ਯਾਤਰੂ ਉਨ੍ਹਾਂ ਦੇ ਮਹਿਮਾਨ ਸਨ। ਬਸ ਕੇਵਲ ਨਿਆਗਰਾ ਜਾਕੇ ਵਾਪਿਸ ਨਹੀਂ ਆ ਗਈ। ਸਗੋਂ ਰਸਤੇ ਵਿਚ ਇਕ, ਸੌ ਏਕੜ ਦਾ ਪੋਡੀਕੋਂਬੀ ਫਾਰਮ ਵਿਜ਼ਿਟ ਕੀਤਾ ਜਿਥੇ ਰੇਲ ਗਡੀ ਦੇ ਝੂਟੇ ਲਏ, 4 ਕਿਸਮ ਦੀਆਂ ਵਾਈਨਜ਼ ਦਾ ਸੁਆਦ ਚਖਿਆ ਅਤੇ ਸਾਰੇ ਫਾਰਮ ਵਿਚ ਕੀ ਕੁਝ ਸਾਂਭਿਆ ਪਿਆ ਹੈ ਦੇ ਦਰਸ਼ਨ ਕੀਤੇ। ਦੂਸਰੀ ਮੰਜ਼ਲ 200 ਸਾਲ ਪੁਰਾਣਾ ‘ਵੈਲੇਂਡ ਲੌਕ’ ਸੀ, ਜਿਥੇ ਕਾਰਗੋਸ਼ਿਪ ਪੌੜੀ ਚੜ੍ਹਦਾ ਹੈ ਅਤੇ ਟਰਾਂਟੋ ਝੀਲ ਤੋਂ ਏਰੀ ਝੀਲ ਉਪਰ ਸਵਾਰ ਹੁੰਦਾ ਹੈ। ਇਸ ਜਗ੍ਹਾ ਦਾ ਅਜਾਇਬ ਘਰ ਉਸ ਸਟੇਸ਼ਨ ਦੇ ਬਣਨ ਤੋਂ ਲੈਕੇ ਹੁਣ ਤਕ ਦੀ ਹਿਸਟਰੀ ਵਿਅਕੱਤ ਕਰਦਾ ਹੈ।
ਤੀਸਰੀ ਮੰਜ਼ਲ ਨਿਆਗਰਾ ਫਾਲਜ਼ ਸੀ ਜਿਥੇ ਦੋ ਘੰਟੇ ਬਿਤਾਏ ਅਤੇ ਸੰਸਾਰ ਦੇ 7ਵੇਂ ਅਜੂਬੇ ਦਾ, ਠੰਡੇ ਮੌਸਮ ਸੰਗ ਅਨੰਦ ਮਾਣਿਆ। ਵਾਪਸੀ ਉਪਰ ਟਰਿਪ ਦੇ ਮੁਲਅੰਕਣ ਲਈ ਜਦ ਸਵਾਰੀਆਂ ਤੋਂ ਪੁਛਿਆ ਕਿ ਅਜ ਦੇ ਟਰਿਪ ਨੂੰ ਤੁਸੀਂ 5 ਵਿਚੋਂ ਵਿਚੋਂ ਕਿਨੇ ਨੰਬਰ ਦੇਵੋਗੇ ਤਾਂ ਬੁਲੰਦ ਆਵਾਜ਼ ਵਿਚ ਸਭ ਨੇ ਕਿਹਾ 5 ਨਹੀਂ 10 ਨੰਬਰ ਦੇਂਦੇ ਹਾਂ।ਸੇਵਾਦਲ ਦਾ ਸਾਥ ਦੇਣ ਵਾਲੇ ਸਾਰੇ ਸਜਣ ਬਹੁਤ ਹੀ ਸੂਝਵਾਨ ਅਤੇ ਸੁਘੜ ਸਿਆਣੇ ਸਾਬਤ ਹੋਏ। ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਬੀਬੀ ਹਰਸਿਮਰਤ ਕੌਰ, ਬੀਬੀ ਪ੍ਰਮਿੰਦਰ ਕੌਰ, ਗੁਰਚਰਨ ਸਿੰਘ ਮੱਲੀ, ਦਰਸ਼ਨ ਸਿੰਘ ਰੰਧਾਵਾ, ਸੰਜੀਵ ਅਤੇ ਅਰੁਨ ਜੀ ਨੇ ਟਰਪਿ ਨੂੰ ਕੁਆਰਡੀਨੇਟ ਕੀਤਾ ਸੀ। ਸੇਵਾਦਲ ਰਾਹੀ ਅਯੋਜਿਤ ਟਰਿਪਾਂ ਦੇ ਅਨੰਦ ਦਾ ਆਭਾਸ ਕੇਵਲ ਸਾਥ ਕਰਨ ਨਾਲ ਹੀ ਪਤਾ ਚਲਦਾ ਹੈ। ਯਾਤਰੂਆਂ ਨੂੰ ਅਗਲੇ ਟਰਿਪਾ ਦੀ ਸੂਚਨਾ ਵੀ ਦੇ ਦਿਤੀ ਗਈ। ਅਨਾਊਂਸ ਕੀਤੇ ਦੋ ਟਰਿਪ ਬਕਾਇਆ ਰਹਿੰਦੇ ਹਨ। 13 ਅਗੱਸਤ ਨੂੰ ਬਲਿਊ ਮਊਟੇਨ ਅਤੇ 15 ਅਗੱਸਤ ਨੂੰ ਆਪਣੇ ਮੁਲਕ ਭਾਰਤ ਦੇ ਕਊਸਲ ਜਨਰਲ ਵਲੋਂ ਅਯੋਜਿਤ ਅਜਾਦੀ ਦਿਵਸ ਸਮਾਰੋਹ ਵਿਚ ਸ਼ਾਮਲ ਹੋਣ ਜਾਣਾ ਹੈ ਜੀ। ਜਾਣਕਾਰੀ ਲਈ ਰੱਖੜਾ 905 794 7882 ਅਤੇ ਗੁਰੂਦੱਤ ਵੈਦ 647 292 1576

Check Also

ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆ ਦਾ ਦੇਸ’ ਸੰਗ ਸਫ਼ਰ ਕਰਦਿਆਂ

ਮਲਵਿੰਦਰ ਸੁਖਦੇਵ ਸਿੰਘ ਝੰਡ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵੱਸਦਾ ਸੁਹਿਰਦ ਇਨਸਾਨ ਹੈ ਜੋ ਪੰਜਾਬੀ …