18.8 C
Toronto
Saturday, October 18, 2025
spot_img
Homeਕੈਨੇਡਾਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦਾ ਸਲਾਨਾ ਸਮਾਗਮ ਹੋਇਆ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦਾ ਸਲਾਨਾ ਸਮਾਗਮ ਹੋਇਆ

ਬਰੈਂਪਨ/ਬਾਸੀ ਹਰਚੰਦ, ਮਹਿੰਦਰ ਸਿੰਘ ਮੋਹੀ : ਬਰੈਂਪਟਨ ਦੀਆਂ ਸੀਨੀਅਰਜ਼ ਕਲੱਬਾਂ ਦੀ ਨੁਮਾਇੰਦਗੀ ਕਰਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ (ਕੈਨੇਡਾ) ਨੇ ਜੰਗੀਰ ਸਿੰਘ ਸੈਂਭੀ ਦੀ ਪ੍ਰਧਾਨਗੀ ਹੇਠ ਸਲਾਨਾ ਸਮਾਗਮ ਧੂਮ-ਧਾਮ ਨਾਲ ਮਨਾਇਆ। ਸਵੇਰੇ ਗਿਆਰਾਂ ਵਜੇ ਤੋਂ ਸੀਨੀਅਰਜ਼ ਕਲੱਬਾਂ ਤੋਂ ਸੀਨੀਅਰ ਪਹੁੰਚਣੇ ਸ਼ੁਰੂ ਹੋ ਗਏ ਸਨ।
ਐਸੋਸੀਏਸ਼ਨ ਵੱਲੋਂ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਸਟੇਜ ਤੋਂ ਬਿਨਾ ਲੱਗਭਗ ਚਾਰ ਸੌ ਕੁਰਸੀਆਂ ਬੈਠਣ ਵਾਸਤੇ ਲਾਈਆਂ ਗਈਆਂ ਸਨ। ਫਿਰ ਵੀ ਬੰਦੇ ਬਾਹਰ ਤੁਰਦੇ ਫਿਰਦੇ ਵੇਖੇ ਗਏ। ਬੜੇ ਸੁਚੱਜੇ ਢੰਗ ਨਾਲ ਸੁਆਗਤੀ ਕਮੇਟੀ, ਭੋਜਨ ਕਮੇਟੀ, ਕਲੱਬਾਂ ਦੇ ਬੈਨਰ ਲਾਉਣ ਵਾਲੀ ਕਮੇਟੀ, ਸਹਾਇਤਾ ਫੰਡ ਲਈ ਕਮੇਟੀ, ਹਸਤਾਖਰ ਕਮੇਟੀ ਆਦਿ ਬਣਾ ਕੇ ਸਾਰੇ ਸਮਾਗਮ ਨੂੰ ਅਯੋਜਤ ਕੀਤਾ ਗਿਆ ਸੀ। ਹਰ ਬੰਦਾ ਆਪਣੇ ਆਪਣੇ ਥਾਂ ਜੁੰਮੇਵਾਰੀ ਨਿਭਾ ਰਿਹਾ ਸੀ। ਸਿਟੀ, ਪਰੋਵਿੰਸ, ਫੈਡਰਲ ਨੁਮਾਇੰਦਿਆਂ ਤੋਂ ਇਲਾਵਾ ਅਖਬਾਰਾਂ ਦੇ ਸੰਪਾਦਕਾਂ ਨੇ ਪ੍ਰਧਾਨਗੀ ਮੰਚ ਤੇ ਸ਼ਸੋਬਿਤ ਹੋ ਕੇ ਸਮਾਗਮ ਦੀ ਸ਼ਾਨ ਵਧਾਈ। ਜਿਨ੍ਹਾਂ ਵਿੱਚ ਬਰੈਂਪਟਨ ਸਿਟੀ ਤੋਂ ਮੇਅਰ ਪੈਟਰਿਕ ਬਰਾਊਨ, ਮਨਿੰਦਰ ਸਿੱਧੂ ਐਮ ਪੀ, ਸੋਨੀਆ ਸਿੱਧੂ ਐਮ ਪੀ, ਸ਼ੌਕਤ ਅਲੀ ਐਮ ਪੀ, ਚਾਰਮਿਨ ਵਿਲਿਅਮ ਐਮ ਪੀ,ਪੀ, ਅਮਨਜੋਤ ਸਿੰਘ ਐਮ ਪੀ ਪੀ, ਸਹਾਰਾ ਸੀਨੀਅਰਜ਼ ਕਲੱਬ ਮਿਸੀਸਾਗਾ ਤੋਂ ਸੁਖਪਾਲ ਅਤੇ ਸਰਵਨ ਸਿੰਘ ਲਿੱਧੜ, ਪਰਵਾਸੀ ਅਖਬਾਰ ਦੇ ਹੋਣਹਾਰ ਮਾਲਕ ਅਤੇ ਸੰਪਾਦਕ ਰਾਜਿੰਦਰ ਸੈਣੀ, ਕੰਪਿਊਟਰ ਪੰਜਾਬੀ ਲਿਪੀ ਦੇ ਮਾਹਰ ਕਿਰਪਾਲ ਸਿੰਘ ਪੰਨੂ, ਸੂਗਰ ਇਲਾਜ ਦੇ ਮਾਹਰ ਡਾ: ਹਰਪਰੀਤ ਸਿੰਘ ਬਜਾਜ ਦੇ ਨਾਂ ਜ਼ਿਕਰਯੋਗ ਹਨ। ਗੀਤਕਾਰਾਂ ਨੇ ਆਪਣੀ ਕਲਾ ਨਾਲ ਖੂਬ ਰੌਣਕਾਂ ਲਾਈਆਂ।
ਸੀਨੀਅਰ ਮਹਿਲਾਵਾਂ ਵੱਲੋਂ ਪੰਜਾਬੀ ਗਿੱਧਾ ਪਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਤੋਂ ਇਲਾਵਾ ਕਈ ਨਾਮਵਰ ਸਖਸੀਅਤਾਂ ਨੂੰ ਪਲੈਕ ਦੇ ਕੇ ਅਸੋਸੀਏਸ਼ਨ ਵੱਲੋਂ ਸਨਮਾਨਤ ਕੀਤਾ ਗਿਆ।
ਸਟੇਜ ਦੀ ਜ਼ਿੰਮੇਵਾਰੀ ਪਰੀਤਮ ਸਿੰਘ ਸਰਾਂ ਨੇ ਨਿਭਾਈ। ਚਾਹ ਭੋਜਨ ਦਾ ਲੰਗਰ ਸਾਰਾ ਦਿਨ ਚਲਦਾ ਰਿਹਾ। ਜਿਸਦੀ ਵਿਸ਼ੇਸ਼ਤਾ ਇਹ ਸੀ ਕਿ ਮਠਿਆਈ ਘੱਟ ਅਤੇ ਹੈਲਦੀ ਭੋਜਨ ਬਰੌਕਲੀ ਅਤੇ ਕਿਨਵਾ ਪਰੋਸਿਆ ਗਿਆ। ਇਸ ਸਮਾਗਮ ਦੀ ਸਫਲਤਾ ਦਾ ਸਿਹਰਾ ਸਮੁੱਚੀ ਟੀਮ ਨੂੰ ਜਾਂਦਾ ਹੈ।

RELATED ARTICLES

ਗ਼ਜ਼ਲ

POPULAR POSTS