13.2 C
Toronto
Sunday, September 21, 2025
spot_img
Homeਕੈਨੇਡਾਰੋਪੜ- ਮੋਹਾਲੀ ਸਾਲਾਨਾ ਪਰਿਵਾਰਕ ਪਿਕਨਿਕ ਕੈਲਸੋ ਪਾਰਕ ਵਿਖੇ ਜੰਗਲ ਵਿਚ ਮੰਗਲ ਬਣੀ

ਰੋਪੜ- ਮੋਹਾਲੀ ਸਾਲਾਨਾ ਪਰਿਵਾਰਕ ਪਿਕਨਿਕ ਕੈਲਸੋ ਪਾਰਕ ਵਿਖੇ ਜੰਗਲ ਵਿਚ ਮੰਗਲ ਬਣੀ

ਬਰੈਂਪਟਨ/ਬਿਊਰੋ ਨਿਊਜ਼ : ਮੋਹਾਲੀ ਸ਼ੋਸਲ ਸਰਕਲ ਵਲੋਂ ਰਖੀ ਪਿਕਨਿਕ ਮਿਤੀ 22 ਜੁਲਾਈ 2017 ਨੂੰ ਜੋਸ਼ੋ ਖਰੋਸ਼ ਨਾਲ ਮਨਾਈ ਗਈ। ਵਰਖਾ ਦੇ ਬਣੇ ਆਸਾਰਾਂ ਦੇ ਬਾਵਜੂਦ ਰਿਕਾਰਡ ਤੋੜ ਇਕੱਠ ਹੋਇਆ। ਰੰਗ ਬਰੰਗੇ ਟੈਨਟ ਤੇ ਹੱਥੀਂ ਫੜੀਆਂ ਛੱਤਰੀਆਂ ਨੇ ਰਮਣੀਕ ਪਾਰਕ ਨੇ ਮੇਲੇ ਦਾ ਮੰਜ਼ਰ ਸਿਰਜਿਆ। ਸੁਆਦਲੇ ਪਕੌੜੇ ਤੇ ਕਰਾਰੀ ਚਾਟ ਅਤੇ ਗਰਮਾ ਗਰਮ ਚਾਹ ਦੇ ਲੰਗਰ ਚੱਲੇ। ਵਾਲੀਵਾਲ ਗਿੱਧਾ ਭੰਗੜਾ ਧਮਾਲਾਂ ਤੇ ਰੱਸਾ- ਕੱਸੀ ਦੀ ਖੇਡਾਂ ਹੋਈਆਂ ਅਤੇ ਗਾਇਕ ਧੀਰ ਗਿੱਲ ਨੇ ਸਭਿਆਚਾਰਕ ਗੀਤ ਗਾ ਕੇ ਵਾਹਵਾ ਖੱਟੀ। ਪੰਜਾਬ ਟੈਕਸ ਦੇ ਜਗਜੀਤ ਸਾਚਾ, ਸੋਮਲ ਭਰਾਵਾਂ, ਹਰਿੰਦਰ, ਤੇ ਸੁੱਚਾ ਸਿੰਘ ਨੇ ਘੜੀਆਂ ਇਨਾਮ ਵਿਚ ਦਿੱਤੀਆਂ ਤੇ ਬਲਜੀਤ ਗੁਰਦੀਪ ਸਿੰਘ ਟੀ ਡੀ ਵਲੋਂ ਇਨਾਮ ਦਿੱਤੇ ਗਏ। ਲੱਕੀ ਡਰਾਅ ਜੇਤੂਆਂ ਨੂੰ ਕੀੰਮਤੀ ਤੋਹਫੇ ਮਿਲੇ। ਪ੍ਰਬੰਧਕੀ ਟੀਮ ਵਿਚ ਸਰਬਜੀਤ ਸਿੰਘ, ਸਰਜੀਤ ਸਿੰਘ, ਸਵਰਨਜੀਤ ਹੀਰਾ, ਕੁਲਵੰਤ ਸਿੰਘ ਕੰਗ ਤੇ ਸੁਰਜੀਤ ਬੇਦੀ ਨੇ, ਕਰਮਜੀਤ ਗਿਲ ਐਮ ਸੀ ਦੀ ਅਤੇ ਮੇਜਰ ਨਾਗਰਾ ਨੇ ਬੁਲਾਰੇ ਵਜੋਂ ਸੇਵਾ ਕੀਤੀ, ਰਾਜਿੰਦਰ ਸੈਣੀ ਪਰਵਾਸੀ ਮੀਡੀਆ ਗਰੁਪ ਵਲੋਂ ਖਾਸ ਤੌਰ ਤੇ ਸ਼ਾਮਲ ਹੋਏ। ਅੰਤ ਵਿਚ ਪ੍ਰਧਾਨ ਅਮਰ ਸਿੰਘ ਤੁੱਸੜ ਸਾਰੇ ਸਾਰੇ ਇਲਾਕਾ ਨਿਵਾਸੀ, ਮੀਡੀਆ ਅਤੇ ਪ੍ਰਬਧੰਕੀ ਟੀਮ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਮੁੜ ਮਿਲਣ ਦੀ ਕਾਮਨਾ ਕੀਤੀ।

 

RELATED ARTICLES
POPULAR POSTS