2.1 C
Toronto
Friday, November 14, 2025
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਵੱਲੋਂ ਲੇਖਿਕਾ ਬਰਜਿੰਦਰ ਗੁਲਾਟੀ ਦੇ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਵੱਲੋਂ ਲੇਖਿਕਾ ਬਰਜਿੰਦਰ ਗੁਲਾਟੀ ਦੇ ਅਕਾਲ-ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਬਰੈਂਪਟਨ/ਡਾ. ਝੰਡ : ਸਾਹਿਤਕ-ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਤੇ ਅਫ਼ਸੋਸ ਨਾਲ ਪੜ੍ਹੀ-ਸੁਣੀ ਜਾਏਗੀ ਕਿ ਬਰੈਂਪਟਨ ਦੀ ਬਹੁਤ ਹੀ ਪਿਆਰੀ ਸ਼ਖ਼ਸੀਅਤ ਅਤੇ ਬਹੁ-ਪੱਖੀ ਲੇਖਿਕਾ ਬਰਜਿੰਦਰ ਗੁਲਾਟੀ ਬੀਤੇ ਬੁੱਧਵਾਰ 11 ਦਸੰਬਰ ਨੂੰ ਸ਼ਾਮੀ ਪੌਣੇ ਸੱਤ ਵਜੇ ਦੇ ਕਰੀਬ ਰੈਕਸਡੇਅਲ ਏਰੀਏ ਵਿਚ ਹੋਏ ਭਿਆਨਕ ਕਾਰ-ਹਾਦਸੇ ਵਿਚ ਸਦੀਵੀ-ਵਿਛੋੜਾ ਦੇ ਗਏ ਹਨ। ਇਸ ਦੁਖਦਾਈ ਦੁਰਘਟਨਾ ਵਿਚ ਉਨ੍ਹਾਂ ਦੇ ਪਤੀ ਮਨਮੋਹਨ ਗੁਲਾਟੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ ਅਤੇ ਹਸਪਤਾਲ ਵਿਚ ਜ਼ੇਰੇ-ਇਲਾਜ ਹਨ। ਇਸ ਅਤੀ-ਦੁਖਦਾਈ ਘਟਨਾ ਨੂੰ ਮੁੱਖ ਰੱਖਦਿਆਂ ਹੋਇਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 15 ਦਸੰਬਰ ਨੂੰ 2250 ਬੋਵੇਰਡ ਵਿਖੇ ਹੋਣ ਵਾਲੀ ਮਹੀਨਾਵਾਰ-ਇਕੱਤਰਤਾ ਕੈਂਸਲ ਕਰ ਦਿੱਤੀ ਗਈ ਸੀ ਅਤੇ ਸਭਾ ਦੀ ਕਾਰਜਕਾਰਨੀ ਦੇ ਮੈਂਬਰਾਂ ਨੇ ઑਸ਼ੇਰਗਿੱਲ ਲਾਅ ਆਫ਼ਿਸ਼ ਵਿਖੇ ਹੰਗਾਮੀ ਮੀਟਿੰਗ ਕਰਕੇ ਬਰਜਿੰਦਰ ਗੁਲਾਟੀ ਦੀ ਵਿੱਛੜੀ ਰੂਹ ਦੀ ਸ਼ਾਂਤੀ ਲਈ ਉਸ ਮਾਲਕ ਪ੍ਰਮਾਤਮਾ ਅੱਗੇ ਲਈ ਅਰਦਾਸ ਬੇਨਤੀ ਕੀਤੀ ਅਤੇ ਮਨਮੋਹਨ ਗੁਲਾਟੀ ਜੀ ਦੀ ਸਿਹਤਯਾਬੀ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਮੀਟਿੰਗ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਕੋਆਰਡੀਨੇਟਰ ਪਰਮਜੀਤ ਸਿੰਘ ਢਿੱਲੋਂ, ਮੀਡੀਆ-ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਸਿੰਘ ਮੰਡ, ਡਾ. ਜਗਮੋਹਨ ਸਿੰਘ ਸੰਘਾ, ਪ੍ਰੋ. ਰਾਮ ਸਿੰਘ, ਇਕਬਾਲ ਬਰਾੜ, ਕੁਲਜੀਤ ਮਾਨ, ਮਕਸੂਦ ਚੌਧਰੀ, ਪਰਮਜੀਤ ਸਿੰਘ ਗਿੱਲ, ਹਰਜਸਪ੍ਰੀਤ ਗਿੱਲ ਅਤੇ ਪਰਮਜੀਤ ਦਿਓਲ ਸ਼ਾਮਲ ਸਨ। ਮੀਟਿੰਗ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ ਬਰਜਿੰਦਰ ਗੁਲਾਟੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਕਵਿਤਾਵਾਂ ਅਤੇ ਕਹਾਣੀਆਂ ਦੇ ਰੂਪ ਵਿਚ ਸਾਹਿਤਕ-ਖ਼ੇਤਰ ਵਿਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਦੇ ਨਿੱਘੇ ਤੇ ਮਿਲਾਪੜੇ ਸੁਭਾਅ ਅਤੇ ਬਰੈਂਪਟਨ ਦੀ ਸੱਭ ਤੋਂ ਪੁਰਾਣੀ ਸਾਹਿਤ ਸਭਾ ઑਕਲਮਾਂ ਦੇ ਕਾਫ਼ਲ਼ੇ ਵਿਚ ਉਨ੍ਹਾਂ ਵੱਲੋਂ ਕੋਆਰਡੀਨੇਟਰ ਵਜੋਂ ਪਾਏ ਗਏ ਯੋਗਦਾਨ ਬਾਰੇ ਵਿਸ਼ੇਸ਼ ਚਰਚਾ ਹੋਈ।
ਇਸ ਦੇ ਨਾਲ਼ ਹੀ ਬਰਜਿੰਦਰ ਗੁਲਾਟੀ ਅਤੇ ਮਨਮੋਹਨ ਗੁਲਾਟੀ ਜੋੜੀ ਵੱਲੋਂ ઑਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ਼,ઑਕਹਾਣੀ-ਮੰਚ਼ਅਤੇ ਹੋਰ ਸਾਹਿਤਕ ਤੇ ਸਮਾਜਿਕ ਇਕੱਤਰਤਾਵਾਂ ਵਿਚ ਸ਼ਿਰਕਤ ਕਰਨ ਬਾਰੇ ਵੀ ਬੁਲਾਰਿਆਂ ਵੱਲੋਂ ਆਪਣੇ ਭਾਵਨਾਤਮਿਕ ਵਿਚਾਰ ਪੇਸ਼ ਕੀਤੇ ਗਏ।

RELATED ARTICLES
POPULAR POSTS