-5.8 C
Toronto
Sunday, January 18, 2026
spot_img
Homeਕੈਨੇਡਾਜੀਪ ਲਵਰ ਤੇ ਰੌਇਲ ਇਨਫੀਲਡ ਵੱਲੋਂ ਸਮਾਗਮ ਕਰਵਾਇਆ

ਜੀਪ ਲਵਰ ਤੇ ਰੌਇਲ ਇਨਫੀਲਡ ਵੱਲੋਂ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਟੋਰਾਂਟੋ ਦੇ ਜੀਪ ਲਵਰ ਅਤੇ ਮੋਟਰ ਸਾਈਕਲ ਕਲੱਬ ਵੱਲੋਂ ਸਾਂਝੇ ਤੌਰ ‘ਤੇ ਫਰੰਟ ਲਾਈਨ ਵਰਕਰਾਂ ਦੀ ਹੌਸਲਾ ਹਫਜਾਈ ਲਈ ਕੈਨੇਡਾ ਦਿਵਸ ਨੂੰ ਸਮਰਪਿਤ ਇੱਕ ਰੋਡ ਸੋਅ ਕੀਤਾ ਗਿਆ। ਇਸ ਮੌਕੇ ਪੰਜਾਬੀ ਨੌਜਵਾਨਾਂ ਵੱਲੋਂ ਜਿੱਥੇ ਪੰਜਾਬੀ ਪਹਿਰਾਵਿਆਂ ਵਿੱਚ ਸੱਜ-ਧੱਜ ਕੇ ਅਤੇ ਆਪੋ-ਆਪਣੀਆਂ ਜੀਪਾਂ ਅਤੇ ਟਰੈਕਟਰਾਂ ਨੂੰ ਸ਼ਿਗਾਰ ਕੇ ਲਿਆਂਦਾ ਗਿਆ ਸੀ ਉੱਥੇ ਹੀ ਪੀਲ ਪੁਲਿਸ ਸਮੇਤ ਇਲਾਕੇ ਦੇ ਕਈ ਸਿਆਸੀ ਅਤੇ ਗੈਰ ਸਿਆਸੀ ਲੋਕਾਂ ਨੇ ਵੀ ਇਸ ਮੌਕੇ ਪਹੁੰਚ ਕੇ ਇਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਜੀਪ ਲਵਰਜ ਅਤੇ ਰੌਇਲ ਇਨਫੀਲਡ ਮੋਟਰ ਸਾਈਕਲ ਕਲੱਬ ਦੇ ਮੈਂਬਰਾਂ ਨੇ ਪੀਲ ਪੁਲਿਸ ਅਤੇ ਹੋਰ ਲੋਕਾਂ ਦੀ ਸਹਾਇਤਾ ਨਾਲ ਉਲੀਕੇ ਇਸ ਸਮਾਗਮ ਬਾਰੇ ਕਿਹਾ ਕਿ ਕੋਵਿਡ 19 ਤਹਿਤ ਹਸਪਤਾਲਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਲਈ ਫਰੰਟ ਲਾਈਨ ‘ਤੇ ਕੰਮ ਕਰਨ ਵਾਲੇ ਹਰ ਇਕ ਵਿਅਕਤੀ ਨੂੰ ਅਸੀਂ ਇਹ ਸਮਾਗਮ ਸਮਰਪਿਤ ਕਰਦੇ ਹਾਂ ਜਿਹੜੇ ਇਸ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਲਈ ਦਿਨ ਰਾਤ ਕੰਮ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਐਮ ਪੀ ਸ੍ਰ. ਗੁਰਬਖ਼ਸ਼ ਸਿੰਘ ਮੱਲੀ, ਪੁਲਿਸ ਚੇਅਰ ਰੌਨ ਚੱਠਾ,ਸਿਟੀ ਕੌਂਸਲਰ ਸ੍ਰ. ਹਰਕੀਰਤ ਸਿੰਘ, ਭਾਈਚਾਰਕ ਆਗੂ ਸ੍ਰ. ਪ੍ਰਭਸਰੂਪ ਸਿੰਘ ਗਿੱਲ, ਮੀਕਾ ਚੀਮਾ ਗਿੱਲ, ਚਮਕੌਰ ਸਿੰਘ ਮਾਛੀਕੇ ਸਮੇਤ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ। ਇਸ ਸਮਾਗਮ ਦੌਰਾਨ ਨੌਜਵਾਨਾਂ ਵੱਲੋਂ ਆਪਣੀਆਂ ਜੀਪਾਂ, ਮੋਟਰ ਸਾਈਕਲ ਅਤੇ ਟਰੈਕਟਰਾਂ ਉੱਤੇ ਕੈਨੇਡਾ ਦੇ ਝੰਡੇ ਅਤੇ ‘ਹੈਪੀ ਕਨੇਡਾ ਡੇਅ ਦੇ’ ਦੇ ਬੈਨਰ ਵੀ ਲਾਏ ਹੋਏ ਸਨ।

RELATED ARTICLES
POPULAR POSTS