7.7 C
Toronto
Friday, November 14, 2025
spot_img
Homeਕੈਨੇਡਾਸੈਂਡਲਵੁੱਡ ਸੀਨੀਅਰ ਕਲੱਬ ਵੱਲੋਂ ਤਾਸ਼ ਦੇ ਮੁਕਾਬਲੇ

ਸੈਂਡਲਵੁੱਡ ਸੀਨੀਅਰ ਕਲੱਬ ਵੱਲੋਂ ਤਾਸ਼ ਦੇ ਮੁਕਾਬਲੇ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 17 ਜੁਲਾਈ 2022, ਦਿਨ ਐਤਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੂਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ, ਵਿਖੇ ਦੁਪਿਹਰ ਦੋ ਵਜੇ ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆਂ ਦੁਪਿਹਰ 2 ਵਜੇ ਲਈਆਂ ਜਾਣਗੀਆਂ, ਐਂਟਰੀ ਫੀਸ 10 ਡਾਲਰ ਹੋਵੇਗੀ ਅਤੇ ਮੈਚ 2:30 ਵਜੇ ਸ਼ੁਰੂ ਹੋ ਜਾਣਗੇ। ਪ੍ਰੋਗਰਾਮ ਸਮੇਂ ਕਮੇਟੀ ਵਲੋਂ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਜਾਵੇਗਾ। ਪ੍ਰੋਗਰਾਮ ਵਿਚ ਐਮਪੀਪੀ ਅਮਰਜੋਤ ਸੰਧੂ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ।
ਪੰਜਾਬ ਦੇ ਖੂੰਢਾਂ ਤੋਂ ਕੈਨੇਡਾ ਦੇ ਕਮਿਊਨਿਟੀ ਸੈਂਟਰਾਂ ਵਿਚਕਾਰ ਦੇ ਬਦਲ ਨੂੰ ਨਵੇਂ ਆਏ ਪੰਜਾਬੀ ਬਜ਼ੁਰਗ ਅਪਣੇ ਹੱਡੀਂ ਹੰਢਾਉਂਦੇ ਹਨ।
ਬੇਸ਼ੱਕ ਸਾਰੇ ਸੰਗੀ ਸਾਥੀ ਜੋ ਉਹ ਛੱਡ ਕੇ ਆਏ ਹੁੰਦੇ ਹਨ, ਇਨ੍ਹਾਂ ਸੈਂਟਰਾਂ ਵਿਚ ਨਹੀਂ ਮਿਲਦੇ, ਪਰ ਸੀਨੀਅਰ ਕਲੱਬਾਂ ਵਿਚ ਰਲ ਮਿਲ ਉਹ, ਜਿਸ ਮਹੌਲ ਨੂੰ ਜੋ ਕਦੇ ਪੰਜਾਬ ਵਿਚ ਮਾਣਦੇ ਸੀ, ਸਿਰਜਣ ਲਈ ਆਪਣਾ ਪੂਰਾ ਤਾਣ ਲਾਉਂਦੇ ਹਨ। ਤਾਸ਼ ਦੀ ਬਾਜ਼ੀ, ਬਹੁਤਿਆਂ ਦੇ ਮੰਨ ਪ੍ਰਚਾਵੇ ਦਾ ਸਾਧਨ ਬਣਦੀ ਹੈ ਅਤੇ ਕਈ ਉਸ ਵਿਚਲੀ ਮੁਹਾਰਤ ਵਿਚ ਮਾਣ ਮਹਿਸੂਸ ਕਰਦੇ ਹਨ। ਇਸ ਗੱਲ ਨੂੰ ਮੁੱਖ ਰੱਖ ਕੇ, ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ, ਤਾਂ ਜੋ ਇਸ ਵਿਚ ਸ਼ਾਮਿਲ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਪੂਰਾ ਮਨਪ੍ਰਚਾਵਾ ਕੀਤਾ ਜਾ ਸਕੇ। ਇਸ ਸਮੇਂ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।
ਜੇਤੂ ਖਿਡਾਰੀਆਂ ਨੂੰ ਚੰਗੇ ਇਨਾਮਾਂ ਦਾ ਇੰਤਜਾਮ ਵੀ ਕੀਤਾ ਗਿਆ ਹੈ। ਇਨ੍ਹਾਂ ਮੁਕਾਬਲਿਆਂ ਦੇ ਨਿਯਮਾਂ ਬਾਰੇ ਦੱਸਦਿਆਂ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੋਸ਼ਨ ਨੇ ਦੱਸਿਆ ਕਿ ਇਨ੍ਹਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ, ਕਲੱਬ ਦੇ ਨਾਮਜਦ ਮੈਂਬਰ ਰੈਫਰੀਆਂ ਦੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਕਿਸੇ ਵਿਵਾਦ ਦੀ ਸੂਰਤ ਵਿਚ ਕਮੇਟੀ ਦਾ ਫੈਸਲਾ ਅੰਤਿਮ ਮੰਨਿਆਂ ਜਾਵੇਗਾ। ਇਸ ਕਲੱਬ ਬਾਰੇ ਜਾਂ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਰਣਜੀਤ ਸਿੰਘ ਜੋਸਨ (647 444 2005) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS