Breaking News
Home / ਕੈਨੇਡਾ / ਦੌੜ ਦੀ ਦੌੜ਼, … ਤੇ ਨਾਲੇ ਪਿਕਨਿਕ ਦਾ ਮਜ਼ਾ ਵੱਖਰਾ …

ਦੌੜ ਦੀ ਦੌੜ਼, … ਤੇ ਨਾਲੇ ਪਿਕਨਿਕ ਦਾ ਮਜ਼ਾ ਵੱਖਰਾ …

ਟੀਪੀਏਆਰ ਕਲੱਬ ਦੇ 45 ਮੈਂਬਰਾਂ ਨੇ ઑਜੌਰਜਿਨਾ ਮੈਰਾਥਨ ਐਂਡ ਹਾਫ਼-ਮੈਰਾਥਨ਼ ਈਵੈਂਟ ‘ઑਚ ਲਿਆ ਹਿੱਸਾ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 10 ਸਤੰਬਰ ਨੂੰ ਇੱਥੋਂ ਲੱਗਭੱਗ 100 ਕਿਲੋਮੀਟਰ ਦੀ ਦੂਰੀ ‘ઑਤੇ ਸਿਮਕੋ ਲੇਕ ਦੇ ਕੰਢੇ ਵੱਸੇ ਸ਼ਹਿਰ ਜੌਰਜਿਨਾ ਵਿਚ ઑਜੌਰਜਿਨਾ ਮੈਰਾਥਨ ਐਂਡ ਹਾਫ਼-ਮੈਰਾਥਨ਼ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਇਸ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਈਵੈਂਟ ਵਿਚ 2,000 ਤੋਂ ਵਧੇਰੇ ਦੌੜਾਕਾਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਸਾਰੇ ਪਾਸੇ ਖੁਸ਼ੀ ਦਾ ਮਾਹੌਲ ਵਿਖਾਈ ਦੇ ਰਿਹਾ ਸੀ।
ਬਰੈਂਪਟਨ ਵਿਚ ਪਿਛਲੇ 11 ਸਾਲ ਤੋਂ ਵਿਚਰ ਰਹੀ ઑਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ਼ (ਟੀਪੀਏਆਰ ਕਲੱਬ) ਦੇ 45 ਮੈਂਬਰਾਂ ਦੇ ਵੱਡੇ ਗਰੁੱਪ ਵੱਲੋਂ ਇਸ ਈਵੈਂਟ ਵਿਚ ਆਪਣੀ ਭਰਵੀਂ ਸ਼ਮੂਲੀਅਤ ਦਰਜ ਕਰਵਾਈ ਗਈ। ਉਹ ਸਵੇਰੇ ਪੰਜ ਵਜੇ ਏਅਰਪੋਰਟ ਰੋਡ ਤੇ ਕੰਟਰੀਸਾਈਡ ਇੰਟਰਸੈੱਕਸ਼ਨ ਦੀ ਪਾਕਕਿੰਗ ਵਿਚੋਂ ਇਕ ਸਕੂਲ ਬੱਸ ਵਿਚ ਸਵਾਰ ਹੋ ਕੇ 6.30 ਵਜੇ ਜੌਰਜਿਨਾ ਸ਼ਹਿਰ ਪਹੁੰਚ ਗਏ। ਇਸ ਈਵੈਂਟ ਵਿਚ ઑਵਾਟਰ ਸਟੇਸ਼ਨ਼ ਕਾਇਮ ਲਈ ਨਰਿੰਦਰਪਾਲ ਬੈਂਸ ਦੀ ਅਗਵਾਈ ਵਿਚ ਕਲੱਬ ਦੇ ਵਾਲੰਟੀਅਰਾਂ ਦੀ ਟੀਮ ਇਸ ਤੋਂ ਪਹਿਲਾਂ ਹੀ ਆਪਣੀ ਕਾਰ ਵਿਚ ਛੇ ਵਜੇ ਉੱਥੇ ਪਹੁੰਚੀ ਅਤੇ ਉਸ ਨੇ ઑਸਿਮਕੋ ਲੇਕ਼ ਦੇ ਕੰਢੇ ਬਣੀ ਸੜਕ ਦੇ ਇਸ ਮੈਰਾਥਨ ਦੌੜ ਦੇ ਰਸਤੇ ਵਿਚ ਦੋ ਕੁ ਕਿਲੋਮੀਟਰ ਦੀ ਦੂਰੀ ‘ઑਤੇ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਨਿਸਚਿਤ ਕੀਤੀ ਗਈ ਜਗ੍ਹਾ ‘ઑਤੇ ਆਪਣਾ ਟੈਂਟ ਜਾ ਲਗਾਇਆ।
ਫੁੱਲ ਅਤੇ ਹਾਫ਼-ਮੈਰਾਥਨ ਦੌੜ ਸੱਤ ਵਜੇ ਸ਼ੁਰੂ ਹੋਈ। 21 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ઑਹਾਫ਼-ਮੈਰਾਥਨ਼ ਵਿਚ ਟੀਪੀਏਆਰ ਕਲੱਬ ਦੇ ਚਾਰ ਮੈਂਬਰਾਂ ਧਿਆਨ ਸਿੰਘ ਸੋਹਲ, ਸਿਮਰਤਪਾਲ ਸਿੰਘ, ਮਨਜੀਤ ਨੌਟਾ ਅਤੇ ਜਸਵਿੰਦਰ ਧਾਲੀਵਾਲ (ਉਰਫ਼ ਜੱਸੀ ਧਾਲੀਵਾਲ) ਨੇ ਹਿੱਸਾ ਲਿਆ। ਪੰਜ ਕਿਲੋਮੀਟਰ ਅਤੇ 10 ਕਿਲੋਮੀਟਰ ਦੀ ਦੌੜ ਆਪਣੇ ਨਿਸ਼ਚਿਤ ਸਮੇਂ ਠੀਕ ਸਾਢੇ ਸੱਤ ਵਜੇ ਆਰੰਭ ਹੋਈ। ਕਲੱਬ ਦੇ ਬਾਕੀ ਮੈਂਬਰ ਇਨ੍ਹਾਂ ਦੋਹਾਂ ਦੌੜਾਂ ਵਿਚ ਸ਼ਾਮਲ ਹੋਣ ਵਾਲੇ ਸਨ। ਸੰਤਰੇ ਰੰਗ ਦੀਆਂ ਕਲੱਬ ਦੀਆਂ ਟੀ-ਸ਼ਰਟਾਂ ਪਹਿਨੀ ਉਨ੍ਹਾਂ ਦਾ ਇਹ ਵੱਡਾ ਗਰੁੱਪ ਆਪਣੀ ਵੱਖਰੀ ਹੀ ਦਿੱਖ ਪੇਸ਼ ਕਰ ਰਿਹਾ ਸੀ। ਕਈ ਹੋਰ ਕਮਿਊਨਿਟੀਆਂ ਦੇ ਦੌੜਾਕਾਂ ਅਤੇ ਦਰਸ਼ਕਾਂ ਨੇ ਇਸ ਗਰੁੱਪ ਦੇ ਨਾਲ ਖਲੋ-ਖਲੋ ਕੇ ਤਸਵੀਰਾਂ ਖਿਚਵਾਈਆਂ।
ਦੌੜ ਦੇ ਸਾਰੇ ਰਸਤੇ ਵਿਚ ਬਹੁਤ ਸਾਰੇ ਲੋਕ ਸੜਕ ਦੇ ਦੋਹੀਂ ਪਾਸੀਂ ਦੌੜਾਕਾਂ ਦੀ ਹੌਸਲਾ ਅਫ਼ਜ਼ਾਈ ਲਈ ਖੜ੍ਹੇ ਸਨ ਅਤੇ ਉਹ ઑਵੈਰੀ ਗੁੱਡ਼, ઑਯੂ ਆਰ ਡੂਇੰਗ ਸੋ ਨਾਈਸ਼ ਅਤੇ ઑਕੈਰੀ ਔਨ਼ ਵਰਗੇ ਸਾਈਨ-ਬੋਰਡ ਹੱਥਾਂ ਵਿਚ ਫੜੀ ਖੜ੍ਹੇ ਸਨ ਅਤੇ ਇਸ ਦੇ ਨਾਲ ਹੀ ਉੱਚੀ-ਉੱਚੀ ਬੋਲ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ। ਇਕ ਘਰ ਦੇ ਸਾਹਮਣੇ ਬਿਜਲੀ ਦੇ ਖੰਬੇ ਨਾਲ ਲਟਕਾਏ ਹੋਏ ਹੌਸਲਾ-ਵਧਾਊ ਨਾਅਰੇ ”ਯੂ ਆਰ ਨਾੱਟ ਸਵੈੱਟਿੰਗ, ਯੂ ਆਰ ਸਪਾਰਕਲਿੰਬ, ਗੋ” ਵਾਲੇ ਸਾਈਨ-ਬੋਰਡ ਦੇ ਨਾਲ ਆਪਣੇ ਦੋ ਕੁ ਸਾਲ ਦੇ ਬੱਚੇ ਨਾਲ ਖੜ੍ਹੀ ਇਕ ਔਰਤ ਹੱਥ ਹਿਲਾ-ਹਿਲਾ ਕੇ ਦੌੜਾਕਾਂ ਵਿਚ ਜੋਸ਼ ਭਰ ਰਹੀ ਸੀ।
ਰਸਤੇ ਵਿਚ ਬਣਾਏ ਗਏ ઑਵਾਟਰ ਸਟੇਸ਼ਨਾਂ਼ ਉੱਪਰ ਪਾਣੀ ਅਤੇ ਜੂਸ ਦਾ ਬਹੁਤ ਹੀ ਵਧੀਆ ਪ੍ਰਬੰਧ ਸੀ। ਦੌੜ ਪੂਰੀ ਕਰਨ ਉਪਰੰਤ ਇਸ ਦੀ ਵਾਪਸੀ ઑਤੇ ਪ੍ਰਬੰਧਕਾਂ ਵੱਲੋਂ ਸਪੀਕਰ ઑਤੇ ਉੱਚੀ ਆਵਾਜ਼ ਵਿਚ ਦੌੜਾਕਾਂ ਦਾ ઑਵੈੱਲ-ਡੱਨ਼, ઑਯੂ ਆਰ ਗਰੇਟ਼ ਵਰਗੇ ਸ਼ਬਦ ਕਹਿ ਕੇ ਸੁਆਗ਼ਤ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਗਲ਼ੇ ਵਿਚ ਮੈਡਲ ਪਾਏ ਜਾ ਰਹੇ ਸਨ। ਸੜਕ ਦੇ ਇਕ ਪਾਸੇ ਪਾਣੀ, ਜੂਸ, ਕੇਲਿਆਂ ਅਤੇ ਡੋਨੱਟਸ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ।
ਇਨ੍ਹਾਂ ਵੱਖ-ਵੱਖ ਦੌੜ ਵਿਚ ਆਪਣੇ ਉਮਰ-ਵਰਗਾਂ ਵਿਚ ਪਹਿਲੇ, ਦੂਸਰੇ ਤੇ ਤੀਸਰੇ ਨੰਬਰ ઑਤੇ ਆਉਣ ਵਾਲਿਆਂ ਨੂੰ ਵਿਕਟਰੀ-ਸਟੈਂਡ ઑਤੇ ਖਲ੍ਹਾਰ ਕੇ ਅਤੇ ਉਨ੍ਹਾਂ ਦੇ ਗਲ਼ਾਂ ਵਿਚ ਮੈਡਲ ਪਾ ਕੇ ਉਨ੍ਹਾਂ ਦਾ ਸੁਆਗ਼ਤ ਕੀਤਾ ਜਾ ਰਿਹਾ ਸੀ।
ਟੀਪੀਏਆਰ ਕਲੱਬ ਦੇ 70 ਤੋਂ 79 ਦੇ ਉਮਰ-ਵਰਗ ਵਿਚ 10 ਕਿਲੋਮੀਟਰ ਦੌੜ ਵਿਚ ਦੂਸਰੇ ਨੰਬਰ ‘ઑਤੇ ਹਰਭਜਨ ਸਿੰਘ ਗਿੱਲ ਅਤੇ ਤੀਸਰੇ ਨੰਬਰ ‘ઑਤੇ ਕੇਸਰ ਸਿੰਘ ਬੜੈਚ ਆਏ। ਇਸਦੇ ਨਾਲ ਹੀ 5 ਕਿਲੋਮੀਟਰ ਦੌੜ ਦੇ 50 ਤੋਂ 59 ਸਾਲ ਉਮਰ ਵਾਲੇ ਗਰੁੱਪ ਵਿਚ 51 ਸਾਲਾ ਨੌਜੁਆਨ ਨਿਰਮਲ ਗਿੱਲ ਤੀਸਰੇ ਨੰਬਰ ‘ઑਤੇ ਆਇਆ। 70 ਤੋਂ 79 ਉਮਰ ਵਰਗ ਵਿਚ ਪਹਿਲੀਆਂ ਚਾਰ ਪੋਜ਼ੀਸ਼ਨਾਂ ਇਸ ਕਲੱਬ ਦੇ ਸੀਨੀਅਰ ਮੈਂਬਰਾਂ ਦੇ ਹਿੱਸੇ ਆਈਆਂ। ਇਸ ਵਿਚ ਸੁਰਿੰਦਰ ਸਿੰਘ ਨਾਗਰਾ ਪਹਿਲੇ, ਅਮਰਜੀਤ ਸਿੰਘ ਦੂਸਰੇ ਅਤੇ ਜੰਗੀਰ ਸਿੰਘ ਸੈਂਹਬੀ ਤੀਸਰੇ ਨੰਬਰ ‘ઑਤੇ ਰਹੇ। ਇਨ੍ਹਾਂ ਛੇਆਂ ਜੇਤੂਆਂ ਨੂੰ ਵਿਕਟਰੀ-ਸਟੈਂਡ ‘ਤੇ ਖੜ੍ਹੇ ਹੋ ਕੇ ਆਪਣੇ ਗਲ਼ਾਂ ਵਿਚ ਮੈਡਲ ਪੁਆਉਣ ਦਾ ਮਾਣ ਪ੍ਰਾਪਤ ਹੋਇਆ ਅਤੇ ਇਨਾਮ ਵਿਚ ਕੱਪ, ਤਸਵੀਰਾਂ ਤੇ ਹੋਰ ਵਸਤਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਇਨ੍ਹਾਂ ਸਤਰਾਂ ਦਾ ਲੇਖਕ ਇਸ ਉਮਰ ਗਰੁੱਪ ਵਿਚ ਚੌਥੇ ਨੰਬਰ ‘ઑਤੇ ਆਇਆ ਅਤੇ ਉਹ ਏਨੇ ਵਿઑਚ ਹੀ ਫੁੱਲਿਆ ਨਹੀਂ ਸਮਾ ਰਿਹਾ ਸੀ। ਗਿਆਰਾਂ ਕੁ ਵਜੇ ਇਸ ਪਾਰਕ ਵਿਚ ਆਪਣੇ ਨਾਲ ਲਿਆਂਦੇ ਗਏ ઑਸੱਬਾਂ਼ ਨਾਲ ਨਾਸ਼ਤਾ ਕਰਨ ਤੋਂ ਬਾਅਦ ਬੱਸ ਇਕ ਹੋਰ ਪਾਰਕ ਵੱਲ ਪਾ ਲਈ ਗਈ ਜਿੱਥੇ ਜਾ ਕੇ ਕਲੱਬ ਦੇ ਮੈਂਬਰਾਂ ਨੇ ਪਿਕਨਿਕ ਦਾ ਨਜ਼ਾਰਾ ਲੈਣ ਦਾ ਪ੍ਰੋਗਰਾਮ ਸੀ। ਇਸ ਦੌਰਾਨ ਚੁਟਕਲਿਆਂ ਅਤੇ ਪੰਜਾਬੀ ਗਾਣਿਆਂ ਦੇ ઑਮੁਖੜਿਆਂ਼ ਦਾ ਦੌਰ ਵੀ ਨਾਲੋ ਨਾਲ ਚੱਲਦਾ ਰਿਹਾ, ਕਿਉਂਕਿ ਕੋਈ ਵੀ ਪੂਰਾ ਗੀਤ ਕਿਸੇ ਨੂੰ ਯਾਦ ਨਹੀਂ ਸੀ।
ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਸਰਗਰਮ ਮੈਂਬਰਾਂ ਜਸਵੀਰ ਪਾਸੀ ਤੇ ਜੱਸੀ ਭੁੱਲਰ ਵੱਲੋਂ ਇਸ ਕਲੱਬ ਦੇ ਸਪਾਂਸਰਾਂ ਗੈਰੀ ਗਰੇਵਾਲ ਤੇ ਕੁਲਵੰਤ ਗਰੇਵਾਲ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਤਰ੍ਹਾਂ ਇਹ ਜੌਰਜਿਨਾ ਮੈਰਾਥਨ ਤੇ ਹਾਫ਼ ਮੈਰਾਥਨ ਈਵੈਂਟ ਕਲੱਬ ਦੇ ਮੈਂਬਰਾਂ ਲਈ ઑਦੌੜ ਦੀ ਦੌੜ਼ ਅਤੇ ਨਾਲ ਹੀ ਯਾਦਗਾਰੀ ઑਸ਼ਾਨਦਾਰ ਪਿਕਨਿਕ਼ ਵੀ ਹੋ ਨਿਬੜਿਆਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …