ਬਰੈਂਪਟਨ/ਪਰਮਜੀਤ ਦਿਓਲ
ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੀ ਮਾਸਿਕ ਬੈਠਕ 28 ਸਤੰਬਰ ਨੂੰ ਹੋਵੇਗੀ, ਜਿਸ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਮੌਜੂਦਾ ਮਸਲੇ ‘ਤੇ ਡਾ. ਨਾਹਰ ਸਿੰਘ ਵੱਲੋਂ ਗੱਲਬਾਤ ਹੋਵੇਗੀ। ਜਰਨੈਲ ਸਿੰਘ ਕਹਾਣੀਕਾਰ ਵੱਲੋਂ ઑਪੰਜਾਬੀ ਕਹਾਣੀ ਦਾ ਰੂਪ ਅਤੇ ਟੈਕਨੀਕ਼ ਵਿਸ਼ੇ ‘ਤੇ ਚਰਚਾ ਹੋਵੇਗੀ ਅਤੇ ਕੁਲਵਿੰਦਰ ਖਹਿਰਾ ਵੱਲੋਂ ਅੰਗਰੇਜ਼ੀ ਲੇਖਕ ਵਿਲੀਅਮ ਵਰਡਜ਼ਵਰਥ ਦੇ ਵਿਚਾਰ ਸਾਂਝੇ ਕੀਤੇ ਜਾਣਗੇ।
ਸਪਰਿੰਗਡੇਲ ਲਾਇਬਰੇਰੀ (10705 ਬਰੈਮਲੀ ਰੋਡ, ਬਰੈਂਪਟਨ) ਵਿੱਚ ਦੁਪਹਿਰ 1.30 ਤੋਂ 4.30 ਵਜੇ ਤੱਕ ਹੋਣ ਜਾ ਰਹੀ ਇਸ ਮੀਟਿੰਗ ਵਿੱਚ ਹਾਜ਼ਰ ਕਵੀਆਂ ਦਾ ਕਲਾਮ ਵੀ ਸੁਣਿਆ ਜਾਵੇਗਾ। ਕਾਫ਼ਲੇ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਗੱਲਬਾਤ ਵਿੱਚ ਭਾਗ ਲੈਣ ਲਈ ਸਭ ਦਾ ਸਵਾਗਤ ਹੈ। ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਤੁਸੀਂ ਕੁਲਵਿੰਦਰ ਖਹਿਰਾ (6470407-1955), ਬਰਜਿੰਦਰ ਗੁਲਾਟੀ (905-804-1805) ਜਾਂ ਪਰਮਜੀਤ ਦਿਓਲ (647-295-7351) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।.
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …