-2.1 C
Toronto
Monday, February 16, 2026
spot_img
Homeਕੈਨੇਡਾਰਿਵਰਗਰੋਵ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ

ਰਿਵਰਗਰੋਵ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ

logo-2-1-300x105ਮਿਸੀਸਾਗਾ/ਬਿਊਰੋ ਨਿਊਜ਼ : ਮਿਤੀ 23-06-2016 ਨੂੰ ਰਿਵਰਗਰੋਵ ਮਿਸੀਸਾਗਾ ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿਚ ਕਲੱਬ ਦੇ ਪ੍ਰਧਾਨ ਕੇਹਰ ਸਿੰਘ ਮਠਾੜੂ ਨੇ ਕਲੱਬ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ, ਅਤੇ ਖ਼ਜ਼ਾਨਚੀ ਮੁਹਿੰਦਰ ਸਿੰਘ ਰਾਠੌੜ ਨੇ ਆਮਦਨ/ਖਰਚ ਬਾਰੇ ਵੇਰਵੇ ਦੱਸੇ। ਉਸ ਤੋਂ ਬਾਅਦ ਅਗਲੀ ਟਰਮ ਲਈ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ ਸਾਧੂ ਸਿੰਘ ਸੰਘਾ ਦੀ ਕਨਵੀਨਰਸ਼ਿੱਪ ਅਧੀਨ ਸਰਬਸੰਮਤੀ ਨਾਲ ਕੀਤੀ ਗਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇਬਰਾਹੀਮ ਮੁਹੰਮਦ ਪ੍ਰਧਾਨ, ਬੱਗਾ ਸਿੰਘ ਪਨੇਸਰ ਮੀਤ-ਪ੍ਰਧਾਨ, ਗੁਰਦੇਵ ਸਿੰਘ ਥਿੰਦ ਸਕੱਤਰ, ਅਰਜਨ ਦਾਸ ਚੁੱਘ ਮੀਤ ਸਕੱਤਰ, ਮੱਖਣ ਲਾਲ ਸਿੰਗਲਾ ਖ਼ਜ਼ਾਨਚੀ, ਗੁਰਮੁਖ ਸਿੰਘ ਸੈਣੀ ਮੀਤ ਖ਼ਜ਼ਾਨਚੀ ਚੁਣੇ ਗਏ, ਅਤੇ ਗੁਰਦੇਵ ਸਿੰਘ ਜੌਹਲ, ਮੁਹਿੰਦਰ ਸਿੰਘ ਸਿੱਧੂ, ਊਧਮ ਸਿੰਘ ਜੱਜ ਐਗਜ਼ੈਕਟਿਵ ਮੈਂਬਰ ਚੁਣੇ ਗਏ। ਬਲਬੀਰ ਸਿੰਘ ਗਿੱਲ ਨੂੰ ਆਡੀਟਰ ਥਾਪਿਆ ਗਿਆ। ਮਿਤੀ 24-06-2016 ਤੋਂ ਨਵੀਂ ਕਾਰਜਕਾਰੀ ਕਮੇਟੀ ਨੇ ਕੰਮ ਕਾਜ ਸੰਭਾਲ ਲਿਆ।

RELATED ARTICLES
POPULAR POSTS