ਬਰੈਂਪਟਨ : ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਦੀ ਅਗਵਾਈ ਵਿਚ ਅੱਠਵਾਂ ਮਲਟੀਕਲਚਰਲ ਤੇ ਕੈਨੇਡਾ ਡੇਅ ਮਿਤੀ 5 ਅਗਸਤ 2023 ਨੂੰ ਮਨਾਇਆ ਗਿਆ। ਕਲੱਬ ਦੀ ਕਮੇਟੀ ਦੇ ਮੈਂਬਰਾਂ ਜਗਦੇਵ ਸਿੰਘ ਗਰੇਵਾਲ, ਹਰਨਾਮ ਸਿੰਘ ਸੰਧੂ, ਰਾਮ ਪ੍ਰਕਾਸ਼ ਪਾਲ, ਗੁਰਬਖਸ਼ ਸਿੰਘ ਤੂਰ, ਰੁਖਵੰਤ ਕੌਰ ਸੰਧੂ, ਜਸਵੰਤ ਕੌਰ (ਜੱਸੀ) ਅਤੇ ਮਨਜੀਤ ਸਿੰਘ ਢੇਸੀ ਨੇ ਪੂਰਾ ਸਾਥ ਦਿੱਤਾ।
ਦੁਪਹਿਰ ਦੋ ਵਜੇ ਕੌਮੀ ਗੀਤ ਨਾਲ ਸਟੇਜ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਵੱਖ-ਵੱਖ ਸੱਜਣਾਂ ਨੇ ਗੀਤ ਅਤੇ ਕਵਿਤਾਵਾਂ ਪੜ੍ਹੀਆਂ, ਛੋਟੀਆਂ ਬੱਚੀਆਂ ਨੇ ਭੰਗੜਾ ਪੇਸ਼ ਕੀਤਾ। ਇਸ ਪ੍ਰੋਗਰਾਮ ਵਿਚ ਸਿਟੀ ਬਰੈਂਪਟਨ ਤੋਂ ਮੇਅਰ ਪੈਟਰਿਕ ਬਰਾਊਨ, ਪੈਟ ਫਰਟੀਨੀ, ਰੌਡ ਪਾਵਰ ਅਤੇ ਹਰਕੀਰਤ ਸਿੰਘ ਸ਼ਾਮਲ ਹੋਏ। ਸਕੂਲ ਟਰੱਸਟੀ ਸਤਪਾਲ ਜੌਹਲ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਮਬੀ ਵੀ ਸ਼ਾਮਲ ਹੋਏ।
ਬੱਚਿਆਂ, ਮਹਿਲਾਵਾਂ ਅਤੇ ਪੁਰਸ਼ਾਂ ਦੀਆਂ ਦੌੜਾਂ ਕਰਵਾਈਆਂ ਗਈਆਂ। ਜੇਤੂਆਂ ਨੂੰ ਇਨਾਮ ਦਿੱਤੇ ਗਏ। ਖਾਣ-ਪੀਣ ਦਾ ਲੰਗਰ ਸਾਰਾ ਦਿਨ ਚੱਲਦਾ ਰਿਹਾ। ਜਿਸ ਵਿਚ ਹਰਨੇਕ ਸਿੰਘ ਕੰਗ, ਗੁਰਦਾਵਰ ਸਿੰਘ, ਕਰਮ ਸਿੰਘ, ਸੋਹਣ ਸਿੰਘ ਸੰਧੂ, ਬਖਸ਼ੀਸ਼ ਸਿੰਘ, ਸ਼ਲਿੰਦਰ ਸਿੰਘ ਲੰਬਰਦਾਰ, ਹਰਨੇਕ ਗਰੇਵਾਲ, ਗਜਿੰਦਰ ਸਿੰਘ ਭੰਮਰਾ, ਇੰਦਰਪਾਲ ਸਿੰਘ ਅਤੇ ਮਾਸਟਰ ਰਜਿੰਦਰ ਸਿੰਘ ਨੇ ਖਾਸ ਤੌਰ ‘ਤੇ ਸਹਾਇਤਾ ਕੀਤੀ। ਅਖੀਰ ਵਿਚ ਜਸਵੰਤ ਕੌਰ (ਜੱਸੀ) ਅਤੇ ਰੁਖਵੰਤ ਕੌਰ ਸੰਧੂ ਦੀ ਅਗਵਾਈ ਵਿਚ ਤੀਆਂ ਦਾ ਮੇਲਾ ਮਨਾਇਆ ਗਿਆ। ਇਹ ਪ੍ਰੋਗਰਾਮ 8 ਵਜੇ ਸ਼ਾਮ ਤੱਕ ਚੱਲਦਾ ਰਿਹਾ।
ਡੌਨ ਮਿਨੇਕਰ ਕਲੱਬ ਦੇ ਸਾਰੇ ਮੈਂਬਰਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਕਲੱਬ ਦੀ ਸਲਾਨਾ ਮੀਟਿੰਗ ਰਿਵਰਸਟੋਨ ਕਮਿਊਨਿਟੀ ਸੈਂਟਰ (195 ਡੌਨ ਮਿਨੇਕਰ ਡਰਾਈਵ) ਵਿਚ ਮੰਗਲਵਾਰ 29 ਅਗਸਤ, 2023 ਨੂੰ ਸ਼ਾਮ 4 ਵਜੇ ਹੋਵੇਗੀ।
ਸੋ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਜ਼ਰੂਰ ਪਹੁੰਚਣ। ਇਸਦੇ ਨਾਲ ਹੀ ਕਲੱਬ ਵਲੋਂ ਨਿਆਗਰਾ ਫਾਲ ਦਾ ਟੂਰ ਮਿਤੀ 9 ਸਤੰਬਰ 2023 ਨੂੰ ਜਾਵੇਗਾ। ਚਾਹਵਾਨ ਪਹਿਲੀ ਸਤੰਬਰ ਤੱਕ ਆਪਣੇ ਨਾਮ ਲਿਖਵਾ ਦੇਣ। ਹੋਰ ਜਾਣਕਾਰੀ ਲਈ ਅਮਰੀਕ ਸਿੰਘ ਕੁਮਰੀਆ ਨਾਲ 647-998-7253 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।