ਮਾਲਟਨ : ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਧੰਨ ਧਨ ਸ੍ਰੀ ਗੁਰੂ ਗ੍ਰੰਥ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਸਲਾਨਾ ”ਵਾਹਿਗੁਰੂ ਨਾਮ ਸਿਮਰਨ” ਸਮਾਗਮ 19 ਅਕਤੂਬਰ ਨੂੰ ਸ਼ੁਰੂ ਹੋ ਰਹੇ ਹਨ, ਜੋ ਨਿਰੰਤਰ 11 ਦਿਨ 29 ਅਕਤੂਬਰ ਲਗਾਤਾਰ ਚਲਣਗੇ। ਰੋਜ਼ਾਨਾ ਅੰਮ੍ਰਿਤ ਵੇਲੇ 3 ਵਜੇ ਤੋਂ 4:30 ਵਜੇ ਤੱਕ ਸੰਗਤੀ ਰੂਪ ਵਿੱਚ ਸ੍ਰੀ ઑਸੁਖਮਨੀ ਸਾਹਿਬ਼ ਜੀ ਦੇ ਪਾਠ ਅਤੇ 4:30 ਤੋਂ 5:30 ਵਜੇ ਤੱਕ ઑਵਾਹਿਗੁਰੂ਼ ਸਿਮਰਨ ਹੋਇਆ ਕਰੇਗਾ। ਰੋਜ਼ਾਨਾ ਸ਼ਾਮ 7 ਵਜੇ ਤੋਂ 8 ਵਜੇ ਤੱਕ ਵਾਹਿਗੁਰੂ ਸਿਮਰਨ ਦਾ ਜਾਪ ਹੋਇਆ ਕਰੇਗਾ। ਸਮਾਪਤੀ ਅਰਦਾਸ 29 ਅਕਤੂਬਰ ਦਿਨ ਮੰਗਲਵਾਰ ਨੂੰ ਅੰਮ੍ਰਿਤ ਵੇਲੇ 5 ਵਜੇ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 11ਦਿਨਾਂ ਵਾਹਿਗੁਰੂ ਨਾਮ ਸਿਮਰਨ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਹਾਜਰੀ ਭਰ ਕੇ ਅਤੇ ਅੰਮ੍ਰਿਤਧਾਰੀ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਮਾਗਮ ਸਬੰਧੀ ਵਧੇਰੇ ਜਾਣਕਾਰੀ ਲਈ ਮਾਲਟਨ ਗੁਰਦੁਆਰਾ ਸਾਹਿਬ ਨਾਲ 905-671-1662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

