Breaking News
Home / ਕੈਨੇਡਾ / 250 ਮਿਲੀਅਨ ਡਾਲਰ ਦਾ ਬਰੈਂਪਟਨ ਵਿੱਚ ਹੋਵੇਗਾ ਨਿਵੇਸ਼

250 ਮਿਲੀਅਨ ਡਾਲਰ ਦਾ ਬਰੈਂਪਟਨ ਵਿੱਚ ਹੋਵੇਗਾ ਨਿਵੇਸ਼

ਕਾਰੋਬਾਰੀਆਂ ਨੂੰ ਆਕਰਸ਼ਿਤ ਕਰਨ ਲਈ ਮੇਅਰ ਪੈਟਰਿਕ ਬਰਾਊਨ ਵੱਲੋਂ ਭਾਰਤ ਦਾ ਦੌਰਾ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਬਰੈਂਪਟਨ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਪਿਛਲੇ ਮਹੀਨੇ ਭਾਰਤ ਦਾ ਦੌਰਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਬਰੈਂਪਟਨ ਵਿੱਚ ਸੂਚਨਾ ਤਕਨਾਲੋਜੀ, ਜਹਾਜ਼ਰਾਨੀ, ਪੋਲਟਰੀ ਅਤੇ ਪ੍ਰਹੁਣਾਚਾਰੀ ਕਾਰੋਬਾਰ ਵਿੱਚ 250 ਮਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ, ਜਿਸ ਨਾਲ ਇੱਥੇ 1 ਹਜ਼ਾਰ ਤੋਂ ਵੱਧ ਨੌਕਰੀਆਂ ਦੀ ਸਿਰਜਣਾ ਹੋਵੇਗੀ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਉੱਥੋਂ ਦੇ ਕਾਰਪੋਰੇਟ ਲੀਡਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬਰੈਂਪਟਨ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਦੌਰੇ ਦੌਰਾਨ ਉਹ ਵਿੱਤੀ ਸਲਾਹਕਾਰ ਗੁਲਾਬ ਸੈਨੀ, ਸੇਵ ਮੈਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਮਨ ਦੂਆ ਅਤੇ ਨਿਊਜਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ.ਕੇ. ਸਭਰਵਾਲ ਸਮੇਤ ਦਿੱਲੀ, ਚੰਡੀਗੜ੍ਹ, ਚੇਨਈ ਅਤੇ ਗੁਰੂਗ੍ਰਾਮ ਦੇ ਇੰਡਸਟਰੀ ਲੀਡਰਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਰਤ ਦੌਰੇ ਦਾ ਮਕਸਦ ਦੋਵਾਂ ਦਰਮਿਆਨ ਕਾਰੋਬਾਰੀ ਸਬੰਧਾਂ ਦਾ ਵਿਸਥਾਰ ਕਰਨਾ ਸੀ। ਕੈਨੇਡਾ ਵਿੱਚ ਕਾਰੋਬਾਰ ਕਰਨ ਲਈ ਬਰੈਂਪਟਨ ਸਭ ਤੋਂ ਵੱਧ ਤਰਜੀਹੀ ਸਥਾਨ ਹੈ, ਵਿਸ਼ੇਸ਼ ਤੌਰ ‘ਤੇ ਭਾਰਤੀ ਕੰਪਨੀਆਂ ਇਸ ਪ੍ਰਤੀ ਵਿਸ਼ੇਸ਼ ਆਕਰਸ਼ਿਤ ਹਨ। ਇੱਥੇ ਬਹੁਤੀ ਭਾਰਤੀ ਵਸੋਂ ਹੋਣ ਕਾਰਨ ਭਾਰਤੀ ਕਾਰਪੋਰੇਟ ਇੱਥੇ ਆਪਣੇ ਕਾਰੋਬਾਰ ਸਥਾਪਿਤ ਕਰਨ ਵਿੱਚ ਰੁਚੀ ਦਿਖਾ ਰਹੇ ਹਨ।ਇਸ ਦੌਰੇ ਦੌਰਾਨ ਜ਼ੀ ਲੈਬੌਰੇਟਰੀਜ਼, ਮਹਿਤਾ ਕੰਸਟਰੱਕਸ਼ਨਜ਼, ਅਕੁਮੈੱਨ ਐਵੀਏਸ਼ਨ ਆਦਿ ਨਾਲ ਸਮਝੌਤਿਆਂ ‘ਤੇ ਹਸਤਾਖਰ ਕੀਤੇ ਗਏ। ਮੇਅਰ ਨੇ ਭਾਰਤੀ ਕਾਰੋਬਾਰੀਆਂ ਨੂੰ ਭਰੋਸਾ ਦਿਵਾਇਆ ਕਿ ਕੈਨੈਡਾ ਵੱਲੋਂ ਬਰੈਂਪਟਨ ਵਿੱਚ ਕਾਰੋਬਾਰ ਸਥਾਪਿਤ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …