15.1 C
Toronto
Wednesday, October 14, 2026
spot_img
Homeਪੰਜਾਬਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਨੂੰ ਚੁਣੌਤੀ

ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਨੂੰ ਚੁਣੌਤੀ

ਨਵਜੋਤ ਸਿੱਧੂ ਤੇ ਸੁਖਬੀਰ ਬਾਦਲ ਨੂੰ ਚੁਣੌਤੀਕਿਹਾ : ਸਾਬਤ ਕਰੋ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਖੂਬ ਬਰਸੇ। ਉਨ੍ਹਾਂ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਗੱਲਾਂ ਨਾ ਕਰਨ ਬਲਕਿ ਮੇਰੇ ਖਿਲਾਫ਼ ਸਬੂਤ ਲਿਆਉਣ। ਸਿੱਧੂ ਨੇ ਸਪੱਸ਼ਟ ਕਿਹਾ ਕਿ ਜੋ ਗੱਲਾਂ ਸੁਖਬੀਰ ਬਾਦਲ ਕਰ ਰਿਹਾ ਹੈ, ਉਹ ਉਸਦਾ ਸਬੂਤ ਦੇਣ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ। ਸੁਖਬੀਰ ਬਾਦਲ ਨੇ ਸਿੱਧੂ ‘ਤੇ ਆਰੋਪ ਲਗਾਇਆ ਸੀ ਕਿ ਉਹ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਮਿਲੇ ਹਨ ਜਿਨ੍ਹਾਂ ਨੇ ਅਕਾਲੀਆਂ ਨੂੰ ਕਲੀਨ ਚਿੱਟ ਦਿੱਤੀ ਸੀ। ਸਿੱਧੂ ਨੇ ਆਪਣੇ ਜਵਾਬ ‘ਚ ਕਿਹਾ ਕਿ ਸੁਖਬੀਰ ਬਾਦਲ ਸਿਰਫ਼ ਗੱਲਾਂ ਕਰਦੇ ਹਨ ਜੇਕਰ ਉਹ ਸਾਬਕਾ ਡੀਜੀਪੀ ਸੁਮੇਧ ਸੈਣੀ ਜਾਂ ਉਨ੍ਹਾਂ ਦੇ ਚਹੇਤੇ ਆਈਜੀ ਨੂੰ ਮਿਲੇ ਹੋਣ ਤਾਂ ਅਕਾਲੀ ਦਲ ਇਸ ਗੱਲ ਦਾ ਸਬੂਤ ਦੇਵੇ। ਜੇਕਰ ਇਹ ਗੱਲ ਸੱਚ ਸਾਬਤ ਹੋ ਗਈ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ। ਸਿੱਧੂ ਨੇ ਕਿਹਾ ਕਿ ਹੁਣ ਅਕਾਲੀਆਂ ਨੂੰ ਈਡੀ ਦਾ ਡਰ ਸਤਾ ਰਿਹਾ ਹੈ ਅਤੇ ਉਹ ਨਾਂ ਮੇਰਾ ਲੈ ਰਹੇ ਹਨ। ਸਿੱਧੂ ਨੇ ਹੁਣ ਜਦੋਂ ਫਾਸਟਵੇਅ ‘ਤੇ ਈਡੀ ਦੀ ਰੇਡ ਪਈ ਹੈ ਉਸ ਤੋਂ ਅਕਾਲੀ ਦਲ ਬੌਖਲਾ ਗਿਆ ਹੈ। ਉਨ੍ਹਾਂ ਸੁਖਬੀਰ ਬਾਦਲ ‘ਤੇ ਆਰੋਪ ਲਗਾਇਆ ਕਿ ਫਾਸਟਵੇਅ ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਚੱਲ ਰਿਹਾ ਹੈ। ਸਿੱਧੂ ਨੇ ਆਰੋਪ ਲਗਾਇਆ ਕਿ ਅਕਾਲੀ ਦਲ ਨੇ ਸਿਰਫ਼ ਪੰਜਾਬ ਨੂੰ ਲੁੱਟਿਆ ਹੈ ਅਤੇ ਲੋਕਾਂ ਨੂੰ ਡਰਾ ਕੇ ਸਿਰਫ਼ ਬੱਸਾਂ ਹੀ ਆਪਣੇ ਨਾਂ ਕਰਵਾਈਆਂ ਨੇ। ਅਕਾਲੀ ਦਲ ਨੇ 13-13 ਨੂੰ ਭੁੱਲ ਕੇ ਹਮੇਸ਼ਾ ਮੇਰਾ ਮੇਰਾ ਹੀ ਕੀਤਾ ਹੈ।

RELATED ARTICLES
POPULAR POSTS