Breaking News
Home / ਪੰਜਾਬ / ਪੰਚਕੂਲਾ ਤੋਂ ਫੜੇ ਕਈ ‘ਡੇਰਾ ਪ੍ਰੇਮੀ’ ਨਿਕਲੇ ਨਿਪੁੰਸਕ

ਪੰਚਕੂਲਾ ਤੋਂ ਫੜੇ ਕਈ ‘ਡੇਰਾ ਪ੍ਰੇਮੀ’ ਨਿਕਲੇ ਨਿਪੁੰਸਕ

ਹਾਈਕੋਰਟ ‘ਚ ਦਸਵੀਂ ਸਟੇਟਸ ਰਿਪੋਰਟ ਸੌਂਪੀ
ਚੰਡੀਗੜ੍ਹ/ਬਿਊਰੋ ਨਿਊਜ਼
ਸੀਬੀਆਈ ਨੇ ਬਲਾਤਕਾਰ ਦੇ ਦੋਸ਼ਾਂ ਵਿਚ ਜੇਲ੍ਹੀਂ ਡੱਕੇ ਸੌਦਾ ਸਾਧ ਰਾਮ ਰਹੀਮ, ਡੇਰੇ ਦੇ ਕੁੱਝ ਤਤਕਾਲੀ ਡਾਕਟਰਾਂ ਅਤੇ ਕੁੱਝ ਹੋਰਨਾਂ ਡੇਰਾ ਪ੍ਰਬੰਧਕਾਂ ਵਿਰੁੱਧ ਲੱਗੇ ਸੈਂਕੜੇ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ਾਂ ਦੀ ਜਾਂਚ ਤਹਿਤ ਹਾਈਕੋਰਟ ਨੂੰ ਆਪਣੀ ਜਾਂਚ ਬਾਬਤ ਹੁਣ ਤਕ ਦੀ ਦਸਵੀਂ ਲਿਫ਼ਾਫ਼ਾਬੰਦ ਸਟੇਟਸ ਰਿਪੋਰਟ ਸੌਂਪ ਦਿੱਤੀ ਹੈ।
ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਮਿਲੀਆਂ ਕਨਸੋਆਂ ਮੁਤਾਬਕ ਪੰਚਕੂਲਾ ਹਿੰਸਾ ਦੌਰਾਨ ਸੌਦਾ ਸਾਧ ਦੇ ਫੜੇ ਗਏ ਕਰੀਬੀਆਂ ਖ਼ਾਸਕਰ ਨਿੱਜੀ ਮਰਦ ਸਟਾਫ ਦੇ ਕਈ ਜਣੇ ਨਿੰਪੁਸਕ ਪਾਏ ਗਏ ਹਨ।ઠ
ਪੰਚਕੂਲਾ ਹਿੰਸਾ ਮਾਮਲੇ ਵਿਚ ਫੜੇ ਗਏ ਕੁੱਝ ਅਹਿਮ ਡੇਰਾ ਪ੍ਰੇਮੀ ਖਾਸਕਰ ਸਾਧ ਦੇ ਰਸੋਈਏ ਧਰਮ ਸਿੰਘ, ਰਤਨ ਸਿੰਘ, ਰਾਕੇਸ਼ ਕੁਮਾਰ ਆਦਿ ਇਕ ਵਿਸ਼ੇਸ਼ ਵਿੰਗ (ਮਨ ਸੁਧਾਰ ਫ਼ੋਰਸ) ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਨਿਪੁੰਸਕ ਬਣਾਇਆ ਜਾ ਚੁੱਕਾ ਹੈ। ਇਸ ਬਾਰੇ ਪੁਲਿਸ ਰਿਮਾਂਡ ਦੌਰਾਨ ਮੈਡੀਕਲ ਪੁਸ਼ਟੀ ਹੋ ਚੁੱਕੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ।ઠ
ਇਸ ਸਬੰਧ ਵਿਚ ਮਹੀਨਾ ਕੁ ਪਹਿਲਾਂ ਸੀ.ਬੀ.ਆਈ. ਦੀ ਇਕ ਵਿਸ਼ੇਸ਼ ਟੀਮ ਨੇ ਸਿਰਸਾ ਦਾ ਉਚੇਚਾ ਦੌਰਾ ਵੀ ਕੀਤਾ ਹੈ ਅਤੇ ਕੁੱਝ ਗਵਾਹਾਂ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਪਿਛਲੇ ਡੇਢ ਕੁ ਮਹੀਨੇ ਦੌਰਾਨ ਕਈ ਹੋਰ ਪੀੜਤ ਸਾਧੂ ਵੀ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿਚੋਂ ਕਈਆਂ ਦੀਆਂ ਗਵਾਹੀਆਂ ਦਿੱਲੀ ਵਿਖੇ ਏਜੰਸੀ ਰਿਕਾਰਡ ਵੀ ਕਰ ਚੁੱਕੀ ਹੈ।ઠ
ਜਾਣਕਾਰੀ ਮੁਤਾਬਕ ਸੀਬੀਆਈ ਨੇ ਇਨ੍ਹਾਂ ਤੱਥਾਂ ਅਤੇ ਨਵੇਂ ਡਿਵੈਲਪਮੈਂਟ ਦੇ ਆਧਾਰ ਉਤੇ ਹੀ ਹਾਈਕੋਰਟ ਕੋਲੋਂ ਰਤਾ ਹੋਰ ਸਮੇਂ ਦੀ ਤਵੱਕੋਂ ਕੀਤੀ। ਇਸ ਸਬੰਧ ਵਿਚ ਏਜੰਸੀ ਵਲੋਂ ਸੁਨਾਰੀਆ ਜੇਲ੍ਹ ਅੰਦਰ ਸੌਦਾ ਸਾਧ ਕੋਲੋਂ ਵੀ ઠਇਸ ਕੇਸ ਬਾਰੇ ਵੀ ਪੁੱਛਗਿਛ ਕੀਤੀ ਜਾ ਚੁੱਕੀ ਹੈ। ਜਾਣਕਾਰੀ ਮਿਲੀ ਹੈ ਕਿ ਡੇਰੇ ਅੰਦਰ ਵਰਤੇ ਜਾਂਦੇ ਕਈ ਅਹਿਮ ਕੋਡ-ਵਰਡ ਵੀ ਸਾਹਮਣੇ ਆਏ ਹਨ ਜਿਨ੍ਹਾਂ ਤਹਿਤ ਜਿਹੜੇ ਮਰਦ ਪੈਰੋਕਾਰਾਂ ਨੂੰ ਨਿਪੁੰਸਕ ਬਣਾ ਦਿਤਾ ਜਾਂਦਾ ਸੀ ਉਨ੍ਹਾਂ ਲਈ ਸੰਕੇਤਕ ਸ਼ਬਦ ‘ਐਸ.ਬੀ.ਐਸ’ ਵਰਤਿਆ ਜਾਂਦਾ ਰਿਹਾ ਹੈ ਜਿਸ ਦੀ ਫੁੱਲ ਫ਼ਾਰਮ ‘ਸਤ ਬ੍ਰਹਮਚਾਰੀ ਸੇਵਾਦਾਰ’ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਨ੍ਹਾਂ ਨੂੰ ਸੌਦਾ ਸਾਧ ਦੀ ਆਗਿਆ ਤੋਂ ਬਿਨਾ ਕੁੱਝ ਵੀ ਕਰ ਸਕਣ ਦੀ ਇਜਾਜ਼ਤ ਨਹੀਂ ਸੀ ਅਤੇ ਇਨ੍ਹਾਂ +ਤੇ ਨਿਗਰਾਨੀ ਲਈ ਇਕ ਵਿਸ਼ੇਸ਼ ਦਸਤੇ ਦਾ ਗਠਨ ਕਰ ਉਸ ਨੂੰ ਐਮ.ਐਸ.ਐਸ (ਮਨ ਸੁਧਾਰ ਫ਼ੋਰਸ) ਦਾ ਨਾਮ ਦਿਤਾ ਗਿਆ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …