4.1 C
Toronto
Sunday, April 19, 2026
spot_img
Homeਭਾਰਤਜੇਲ੍ਹ 'ਚ ਰਾਮ ਰਹੀਮ ਨੂੰ ਮਿਲਣ ਪਹੁੰਚਿਆ ਪਰਿਵਾਰ

ਜੇਲ੍ਹ ‘ਚ ਰਾਮ ਰਹੀਮ ਨੂੰ ਮਿਲਣ ਪਹੁੰਚਿਆ ਪਰਿਵਾਰ

ਮਿਲਣ ਵਾਲਿਆਂ ਵਿਚ ਮਾਂ ਨਸੀਬ ਸਮੇਤ ਚਾਰ ਪਰਿਵਾਰਕ ਮੈਂਬਰ ਸ਼ਾਮਲ
ਰੋਹਤਕ : ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਕੈਦ ਭੁਗਤ ਰਹੇ ਬਲਾਤਕਾਰੀ ਰਾਮ ਰਹੀਮ ਨੂੰ ਉਸ ਦਾ ਪਰਿਵਾਰ ਮਿਲਣ ਪਹੁੰਚਿਆ। ਮਿਲਣ ਵਾਲਿਆਂ ਵਿਚ ਰਾਮ ਰਹੀਮ ਦੀ ਮਾਂ ਨਸੀਬ ਕੌਰ, ਬੇਟੀ ਅਮਰਪ੍ਰੀਤ, ਪੁੱਤਰ ਜਸਮੀਤ ਤੇ ਜਵਾਈ ਸਨਮੀਤ ਸ਼ਾਮਲ ਸਨ। ਚਾਰਾਂ ਨੇ ਤਕਰੀਬਨ 2 ਘੰਟੇ ਤੱਕ ਰਾਮ ਰਹੀਮ ਨਾਲ ਮੁਲਾਕਾਤ ਕੀਤੀ। ਚੇਤੇ ਰਹੇ ਕਿ ਦੀਵਾਲੀ ਮੌਕੇ ਕੋਈ ਵੀ ਰਾਮ ਰਹੀਮ ਨੂੰ ਮਿਲਣ ਨਹੀਂ ਪਹੁੰਚਿਆ ਸੀ ਪਰ ਦੀਵਾਲੀ ਤੋਂ ਬਾਅਦ ਮਿਲਣੀ ਵਾਲੇ ਦਿਨ 4 ਪਰਿਵਾਰਕ ਮੈਂਬਰ ਜੇਲ੍ਹ ਪਹੁੰਚੇ। ਜਿਨ੍ਹਾਂ ਨੂੰ ਪੂਰੀ ਤਲਾਸ਼ੀ ਲੈ ਕੇ ਅੰਦਰ ਭੇਜਿਆ ਗਿਆ। ਪੰਚਕੁਲਾ ਦੀ ਸੀਬੀਆਈ ਅਦਾਲਤ ਵੱਲੋਂ 25 ਅਗਸਤ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਰਾਮ ਰਹੀਮ ਨੂੰ 20 ઠਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਆਪਣੀ ਸਜ਼ਾ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਕੱਟ ਰਿਹਾ ਹੈ।

RELATED ARTICLES
POPULAR POSTS