Breaking News
Home / ਭਾਰਤ / ਰਾਘਵ ਚੱਢਾ ਅਤੇ ਪਰਣੀਤੀ ਚੋਪੜਾ ਦੀ ਮੰਗਣੀ 13 ਮਈ ਨੂੰ

ਰਾਘਵ ਚੱਢਾ ਅਤੇ ਪਰਣੀਤੀ ਚੋਪੜਾ ਦੀ ਮੰਗਣੀ 13 ਮਈ ਨੂੰ

ਸਮਾਗਮ ’ਚ ਰਾਜਨੀਤਿਕ ਅਤੇ ਫ਼ਿਲਮ ਜਗਤ ਦੇ ਵਿਅਕਤੀ ਹੋਣਗੇ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ 13 ਮਈ ਨੂੰ ਨਵੀਂ ਦਿੱਲੀ ਵਿਖੇ ਫ਼ਿਲਮ ਅਦਾਕਾਰਾ ਪਰਣੀਤੀ ਚੋਪੜਾ ਨਾਲ ਮੰਗਣੀ ਕਰਵਾਉਣ ਜਾ ਰਹੇ ਹਨ। ਰਾਘਵ ਚੱਢਾ ਅਤੇ ਪਰਣੀਤੀ ਚੋਪੜਾ ਦੀ ਮੰਗਣੀ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਰਾਘਵ ਅਤੇ ਪਰਣੀਤੀ ਦੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਚਰਚਾਵਾਂ ’ਤੇ ਅੱਜ ਵਿਰਾਮ ਲੱਗ ਗਿਆ ਹੈ ਪ੍ਰੰਤੂ ਹਾਲੇ ਇਨ੍ਹਾਂ ਦੋਵਾਂ ਵੱਲੋਂ ਵਿਆਹ ਦੀ ਤਰੀਕ ਸਬੰਧੀ ਕੋਈ ਐਲਾਨ ਨਹੀਂ ਕੀਤਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੰਗਣੀ ਦੀ ਰਸਮ ਸਮੇਂ ਰਾਘਵ ਚੱਢਾ ਅਤੇ ਪਰਣੀਤੀ ਚੋਪੜਾ ਦੇ ਪਰਿਵਾਰਕ ਮੈਂਬਰਾਂ ਸਮੇਤ ਨਜ਼ਦੀਕੀ ਦੋਸਤ ਵੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਸਮਾਗਮ ਵਿਚ ਰਾਜਨੀਤਿਕ ਅਤੇ ਫ਼ਿਲਮ ਜਗਤ ਦੇ ਵੀ ਕਈ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਰਾਘਵ ਚੱਢਾ ਅਤੇ ਫ਼ਿਲਮ ਅਦਾਕਾਰਾ ਪਰਣੀਤੀ ਨੂੰ ਚੋਪੜਾ ਕਈ ਵਾਰ ਏਅਰਪੋਰਟ ’ਤੇ ਇਕੱਠਿਆਂ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਦੋਵੇਂ ਦੇ ਵਿਆਹ ਨੂੰ ਲੈ ਕੇ ਖ਼ਬਰਾਂ ਵਿਚ ਅਕਸਰ ਚਰਚਾ ਹੁੰਦੀ ਰਹਿੰਦੀ ਸੀ।

 

Check Also

ਤੇਲੰਗਾਨਾ ਕੈਮੀਕਲ ਫੈਕਟਰੀ ’ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਹੋਈ

  ਤਿਲੰਗਾਨਾ ਦੇ ਮੁੱਖ ਮੰਤਰੀ ਨੇ ਮਿ੍ਰਤਕਾਂ ਦੇ ਵਾਰਸਾਂ ਲਈ 1-1 ਕਰੋੜ ਰੁਪਏ ਮੁਆਵਜ਼ੇ ਦਾ …