4.7 C
Toronto
Tuesday, November 25, 2025
spot_img
Homeਦੁਨੀਆਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗਿ੍ਰਫ਼ਤਾਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗਿ੍ਰਫ਼ਤਾਰ

ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਫੌਜ ਨੇ ਇਮਰਾਨ ਨੂੰ ਕੀਤਾ ਹੈ ਗਿ੍ਰਫ਼ਤਾਰ
ਇਸਲਾਮਾਬਾਦ/ਬਿਊਰ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖਾਨ ਨੂੰ ਅੱਜ ਪਾਕਿਸਤਾਨੀ ਫੌਜ ਨੇ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗਿ੍ਰਫ਼ਤਾਰ ਕਰ ਲਿਆ। ਇਮਰਾਨ ਖਾਨ ਨੂੰ ਉਸ ਸਮੇਂ ਗਿ੍ਰਫ਼ਤਾਰ ਕੀਤਾ ਗਿਆ ਜਦੋਂ ਉਹ ਭਿ੍ਰਸ਼ਟਾਚਾਰ ਦੇ ਇਕ ਮਾਮਲੇ ਵਿਚ ਇਸਲਾਮਾਬਾਦ ਹਾਈ ਵਿਚ ਪੇਸ਼ੀ ਭੁਗਤਣ ਲਈ ਆਏ ਸਨ। ਇਸ ਸਬੰਧੀ ਪੁਸ਼ਟੀ ਤਹਿਰੀਕ ਏ ਇਨਸਾਫ਼ ਪਾਰਟੀ ਦੇ ਆਗੂ ਮੁਸਰਤ ਚੀਮਾ ਵੱਲੋਂ ਇਕ ਵੀਡੀਓ ਮੈਸੇਜ ਰਾਹੀਂ ਅਤੇ ਪਾਰਟੀ ਦੇ ਟਵਿੱਟਰ ਅਕਾਊਂਟ ’ਤੇ ਇਮਰਾਨ ਖਾਨ ਦੇ ਵਕੀਲ ਵੱਲੋਂ ਇਕ ਵੀਡੀਓ ਸ਼ੇਅਰ ਕਰਕੇ ਕੀਤੀ ਗਈ। ਇਮਰਾਨ ਖਾਨ ਨੂੰ ਅਲ ਕਾਦਿਰ ਟਰੱਸਟ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਇਹ ਇਕ ਯੂਨੀਵਰਸਿਟੀ ਨਾਲ ਜੁੜਿਆ ਮਾਮਲਾ ਹੈ ਅਤੇ ਇਮਰਾਨ ਖਾਨ ਨੇ ਬਤੌਰ ਪ੍ਰਧਾਨ ਮੰਤਰੀ ਇਸ ਯੂਨੀਵਰਸਿਟੀ ਨੂੰ ਗੈਰਕਾਨੂੰਨੀ ਤੌਰ ’ਤੇ ਕਰੋੜਾਂ ਰੁਪਏ ਦੀ ਜ਼ਮੀਨ ਦਿੱਤੀ ਸੀ। ਇਸ ਮਾਮਲੇ ਦਾ ਖੁਲਾਸਾ ਪਾਕਿਸਤਾਨ ਦੇ ਸਭ ਤੋਂ ਅਮੀਰ ਵਿਅਕਤੀ ਮਲਿਕ ਰਿਆਜ਼ ਵੱਲੋਂ ਕੀਤਾ ਗਿਆ ਸੀ। ਰਿਆਜ਼ ਮਲਿਕ ਨੇ ਆਰੋਪ ਲਗਾਇਆ ਸੀ ਕਿ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਨੇ ਮੈਨੂੰ ਗਿ੍ਰਫ਼ਤਾਰੀ ਦੀ ਧਮਕੀ ਕੇ ਅਰਬਾਂ ਰੁਪਏ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ। ਇਸ ਤੋਂ ਬਾਅਦ ਰਿਆਜ਼ ਅਤੇ ਉਨ੍ਹਾਂ ਦੀ ਬੇਟੀ ਦਾ ਇਕ ਆਡੀਓ ਵੀ ਸਾਹਮਣੇ ਆਇਆ ਸੀ, ਜਿਸ ’ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਵੱਲੋਂ ਪੰਜ ਕੈਰੇਟ ਹੀਰੇ ਦੀ ਅੰਗੂਠੀ ਮੰਗੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ।

 

RELATED ARTICLES
POPULAR POSTS