Breaking News
Home / ਦੁਨੀਆ / ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਇਮਰਾਨ ਖਾਨ ਨੂੰ ਲਿਆ ਨਿਸ਼ਾਨੇ ‘ਤੇ ਕਿਹਾ – ਪਹਿਲਾਂ ਕਸ਼ਮੀਰ ਲੈਣ ਦੀ ਗੱਲ ਕਰਦੇ ਸੀ, ਹੁਣ ਮੁਜ਼ੱਫਰਾਬਾਦ ਬਚਾਉਣਾ ਵੀ ਮੁਸ਼ਕਲ

ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਇਮਰਾਨ ਖਾਨ ਨੂੰ ਲਿਆ ਨਿਸ਼ਾਨੇ ‘ਤੇ ਕਿਹਾ – ਪਹਿਲਾਂ ਕਸ਼ਮੀਰ ਲੈਣ ਦੀ ਗੱਲ ਕਰਦੇ ਸੀ, ਹੁਣ ਮੁਜ਼ੱਫਰਾਬਾਦ ਬਚਾਉਣਾ ਵੀ ਮੁਸ਼ਕਲ

ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਨਿਸ਼ਾਨਾ ਸਾਧਿਆ ਹੈ। ਬਿਲਾਵਲ ਨੇ ਪਾਕਿਸਤਾਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਭਾਰਤ ਨੂੰ ਧਮਕੀ ਦਿੰਦੇ ਸੀ ਕਿ ਉਸ ਕੋਲੋਂ ਕਸ਼ਮੀਰ ਖੋਹ ਲਵਾਂਗੇ ਪਰ ਇਮਰਾਨ ਖ਼ਾਨ ਦੀ ਸਰਕਾਰ ‘ਚ ਅਜਿਹੇ ਹਾਲਾਤ ਬਣ ਗਏ
ਹਨ ਮੁਜ਼ੱਫਰਾਬਾਦ ਨੂੰ ਬਚਾਉਣਾ ਵੀ ਮੁਸ਼ਕਲ ਹੋ ਗਿਆ ਹੈ। ਬਿਲਾਵਲ ਨੇ ਇਮਰਾਨ ‘ਤੇ ਤਨਜ ਕਸਦੇ ਹੋਏ ਕਿਹਾ ਕਿ ਤੁਸੀਂ ਆਰਾਮ ਨਾਲ ਸੌਂਦੇ ਰਹੋ ਅਤੇ ਉਧਰ ਮੋਦੀ ਨੇ ਕਸ਼ਮੀਰ ਵੀ ਖੋਹ ਲਿਆ ਹੈ। ਭੁੱਟੋ ਨੇ ਬੇਹੱਦ ਤਲਖ਼ ਲਹਿਜ਼ੇ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਚੂੰ ਵੀ ਨਹੀਂ ਕਰ ਸਕਦੇ, ਬਿੱਲੀ ਬਣ ਜਾਂਦੇ ਹਨ। ਬਿਲਾਵਲ ਨੇ ਇਮਰਾਨ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਜਨਤਾ ਨੇ ਨਹੀਂ ਚੁਣਿਆ, ਬਲਕਿ ਕੁਝ ਲੋਕਾਂ ਨੇ ਕਠਪੁਤਲੀ ਬਣਾ ਕੇ ਸੱਤਾ ‘ਤੇ ਬਿਠਾਇਆ ਹੈ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …