ਬਰੈਂਪਟਨ/ ਬਿਊਰੋ ਨਿਊਜ਼ : ਹੈਲਥ ਮੰਤਰੀ ਜੇਨ ਫ਼ਿਲਪਾਟ ਨੇ ਐਲਾਨ ਕੀਤਾ ਹੈ ਕਿ ਹੈਲਥ ਕੈਨੇਡਾ ਨੇ ਕੈਨੇਡਾ ਦੀ ਨਵੀਂ ਫੂਡ ਗਾਈਡ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸ ‘ਚ ਸਿਹਤ ‘ਤੇ ਖੁਰਾਕ ਦੇ ਵਿਗਿਆਨਕ ਤੌਰ ‘ਤੇ ਪ੍ਰਮਾਣਿਤ ਪ੍ਰਭਾਵਾਂ ਬਾਰੇ ਵੀ ਦੱਸਿਆ ਜਾਵੇਗਾ। ਇਸ ਨਾਲ ਕੈਨੇਡੀਅਨਾਂ ਨੂੰ ਆਪਣੀ ਸਿਹਤ ਹੋਰ ਬਿਹਤਰ ਬਣਾਉਣ ‘ਚ ਮਦਦ ਮਿਲੇਗੀ।ઠઠ
ਉਨ੍ਹਾਂ ਨੇ ਕਿਹਾ ਕਿ ਮੂਲ ਕੈਨੇਡੀਅਨਾਂ ਸਮੇਤ ਸਾਰੇ ਕੈਨੇਡੀਅਨਾਂ ਲਈ ਆਪਣੇ ਲਈ ਹੈਲਦੀ ਫੂਡ ਵਿਕਲਪ ਅਪਨਾਉਣਾ ਜ਼ਰੂਰੀ ਹੈ। ਇਹ ਐਲਾਨ ਉਨ੍ਹਾਂ ਨੇ ਕੈਨੇਡੀਅਨ ਕਾਰਡੀਓਵਸਕੁਲਰ ਕਾਂਗਰਸ ‘ਚ ਕੀਤਾ। ਇਸ ਦੇ ਨਾਲ ਹੀ ਆਮ ਕੈਨੇਡੀਅਨਾਂ ਕੋਲੋਂ ਵੀ ਇਸ ਬਾਰੇ ਸਲਾਹ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਕਿ 8 ਦਸੰਬਰ ਤੱਕ ਜਾਰੀ ਰਹੇਗੀ। ਉਸ ਤੋਂ ਬਾਅਦ ਆਮ ਲੋਕਾਂ ਲਈ ਫ਼ਾਈਨਲ ਐਡਵਾਈਜ਼ਰੀ ਨੂੰ ਜਾਰੀ ਕੀਤਾ ਜਾਵੇਗਾ ਤਾਂ ਜੋ ਕੈਨੇਡੀਅਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।ઠઠ
ਸਰਕਾਰ ਇਸ ਸੋਧ ਨੂੰ ਕੁਝ ਸਾਲਾਂ ਬਾਅਦ ਜਾਰੀ ਹੋਣ ਵਾਲੀ ਹੈਲਦੀ ਈਟਿੰਗ ਰਣਨੀਤੀ ਤਹਿਤ ਜਾਰੀ ਕਰ ਰਹੀ ਹੈ। ਇਸ ‘ਚ ਲੋਕਾਂ ਨੂੰ ਬਿਹਤਰ ਖਾਣ-ਪੀਣ ਬਾਰੇ ਉਪਯੋਗੀ ਜਾਣਕਾਰੀ ਮਿਲ ਸਕੇਗੀ। ਕੈਨੇਡਾ ਦੀ ਫੂਡ ਗਾਈਡ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਆਮ ਕੈਨੇਡੀਅਨਾਂ ਦੀ ਸਿਹਤ ਨੂੰ ਲੈ ਕੇ ਜਤਾਈਆਂ ਗਈਆਂ ਚਿੰਤਾਵਾਂ ਦਾ ਹੱਲ ਵੀ ਹੋਵੇਗਾ। ਇਸ ਗਾਈਡ ‘ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਲਈ ਸੋਡੀਅਮ, ਟਰਾਂਸ ਫੈਟ, ਚੀਨੀ, ਫੂਡ ਕਲਰਸ ਆਦਿ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਹੈਲਥ ਕੈਨੇਡਾ ਲਗਾਤਾਰ ਲੋਕਾਂ ਦੇ ਨਾਲ ਆਪਣੀ ਭਾਈਵਾਲੀ ਅਤੇ ਗੱਲਬਾਤ ਨੂੰ ਅੱਗੇ ਵਧਾਏਗਾ ਤਾਂ ਜੋ ਸਾਰਿਆਂ ਨੂੰ ਨਵੇਂ ਨਿਰਦੇਸ਼ਾਂ ਦਾ ਲਾਭ ਮਿਲੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …