
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਨੇ ਪਾਕਿਸਤਾਨ ਦੀ ਇੰਟਰਨੈਸ਼ਨਲ ਏਅਰਲਾਈਨਜ਼ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਆਗਿਆ ਦੇਣ ਨਾਲ ਜੁੜਿਆ ਫ਼ੈਸਲਾ ਬਦਲ ਦਿੱਤਾ ਗਿਆ ਹੈ। ਪਹਿਲਾਂ ਪਾਕਿਸਤਾਨ ਏਅਰਲਾਈਨਜ਼ ਅਮਰੀਕਾ ਵਿਚ ਚਾਰਟਰ ਫਲਾਈਟਸ ਚਲਾ ਸਕਦੀ ਸੀ, ਪਰ ਹੁਣ ਉਨ੍ਹਾਂ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਮਰੀਕਾ ਨੇ ਇਹ ਫੈਸਲਾ ਪਾਕਿ ਪਾਇਲਟਾਂ ਦੇ ਸਰਟੀਫਿਕੇਟ ਤੇ ਯੋਗਤਾ ‘ਤੇ ਉਠੇ ਸਵਾਲਾਂ ਤੋਂ ਬਾਅਦ ਲਿਆ ਹੈ। ਧਿਆਨ ਰਹੇ ਕਿ ਲੰਘੇ ਮਹੀਨੇ ਪਾਕਿ ਨੇ ਫਰਜ਼ੀ ਯੋਗਤਾ ਕਰਕੇ ਆਪਣੇ ਕਈ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਸੀ।