Breaking News
Home / ਦੁਨੀਆ / ਅਮਰੀਕਾ ਦੇ ਕਨਸਾਸ ਸਿਟੀ ‘ਚ ਸੁਪਰ ਬਾਊਲ ਪਰੇਡ ਦੌਰਾਨ ਗੋਲੀਬਾਰੀ ਕਾਰਨ ਇਕ ਮੌਤ ਤੇ 8 ਬੱਚਿਆਂ ਸਣੇ 22 ਜ਼ਖ਼ਮੀ

ਅਮਰੀਕਾ ਦੇ ਕਨਸਾਸ ਸਿਟੀ ‘ਚ ਸੁਪਰ ਬਾਊਲ ਪਰੇਡ ਦੌਰਾਨ ਗੋਲੀਬਾਰੀ ਕਾਰਨ ਇਕ ਮੌਤ ਤੇ 8 ਬੱਚਿਆਂ ਸਣੇ 22 ਜ਼ਖ਼ਮੀ

ਕਨਸਾਸ ਸਿਟੀ (ਅਮਰੀਕਾ)/ਬਿਊਰੋ ਨਿਊਜ਼ : ਅਮਰੀਕਾ ਦੇ ਕਨਸਾਸ ਸਿਟੀ ਚੀਫਜ਼ ਦੀ ‘ਸੁਪਰ ਬਾਊਲ’ (ਫੁੱਟਬਾਲ ਚੈਂਪੀਅਨਸ਼ਿਪ ਵਿੱਚ ਜਿੱਤ ਤੋਂ ਬਾਅਦ ਕੱਢੀ ਪਰੇਡ ਦੌਰਾਨ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਅੱਠ ਬੱਚੇ ਵੀ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਡਰੇ ਹੋਏ ਪ੍ਰਸ਼ੰਸਕ ਬਚਣ ਲਈ ਇਧਰ ਉਧਰ ਭੱਜੇ। ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਫੁੱਟਬਾਲ ਪ੍ਰਸ਼ੰਸਕਾਂ ਨੇ ਇੱਕ ਮਸ਼ਕੂਕ ਨੂੰ ਫੜਨ ਵਿੱਚ ਮਦਦ ਕੀਤੀ ਪਰ ਉਹ ਇਸ ਸਮੇਂ ਇਸਦੀ ਪੁਸ਼ਟੀ ਨਹੀਂ ਕਰ ਸਕੀ। ਪੁਲਿਸ ਨੇ ਹਿਰਾਸਤ ‘ਚ ਲਏ ਵਿਅਕਤੀਆਂ ਦੀ ਪਛਾਣ ਜਾਂ ਇਸ ਘਟਨਾ ਦੇ ਪਿੱਛੇ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

 

Check Also

ਪਰਥ (ਆਸਟਰੇਲੀਆ) ਵਿੱਚ ਸੁਰਜੀਤ ਪਾਤਰ ਨੂੰ ਸ਼ਰਧਾਂਜਲੀਆਂ ਭੇਟ

ਸਿਡਨੀ/ਬਿਊਰੋ ਨਿਊਜ਼ : ਸਾਹਿਤ ਪ੍ਰੇਮੀਆਂ ਵੱਲੋਂ ਆਸਟਰੇਲੀਆ ਦੇ ਪਰਥ ਵਿੱਚ ਮਰਹੂਮ ਪੰਜਾਬੀ ਸ਼ਾਇਰ ਸੁਰਜੀਤ ਪਾਤਰ …