Breaking News
Home / ਦੁਨੀਆ / ਯਾਦਾਂ ‘ਚ ਸੰਦੀਪ ਸਿੰਘ ਧਾਲੀਵਾਲ

ਯਾਦਾਂ ‘ਚ ਸੰਦੀਪ ਸਿੰਘ ਧਾਲੀਵਾਲ

ਯਾਦਾਂ ‘ਚ ਸੰਦੀਪ ਸਿੰਘ ਧਾਲੀਵਾਲ : ਕਿਉਂਕਿ ਸੰਦੀਪ ਧਾਲੀਵਾਲ ਟੈਕਸਾਸ ‘ਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਨੂੰ ਡਿਊਟੀ ਦੇ ਦੌਰਾਨ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਮਿਲੀ ਸੀ। ਟੈਕਸਾਸ ‘ਚ ਹੀ ਸੰਦੀਪ ਨੂੰ ਲੰਘੇ ਦਿਨੀਂ ਇਕ ਸਿਰ ਫਿਰੇ ਨੇ ਗੋਲੀ ਮਾਰ ਦਿੱਤੀ ਸੀ।
ਲੋਕਾਂ ਦੇ ਦਿਲਾਂ ‘ਚ ਵਸਣ ਵਾਲਾ ਸਿੱਖ ਪੁਲਿਸ ਅਫ਼ਸਰ, ਜਿਸ ਲਈ ਕਾਨੂੰਨ ਤੱਕ ਬਦਲਿਆ, ਉਹੀ ਹੋਇਆ ਹੇਟ ਕ੍ਰਾਈਮ ਦਾ ਸ਼ਿਕਾਰ
ਟੈਕਸਾਸ : ਟੈਕਸਾਸ ‘ਚ ਭਾਰਤੀ ਮੂਲ ਦੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਤੋਂ ਬਾਅਦ ਲੋਕ ਸਦਮੇ ਅਤੇ ਗੁੱਸੇ ‘ਚ ਹਨ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਲੋਕਾਂ ‘ਚ ਸਿੱਖ ਭਾਈਚਾਰੇ ਤੋਂ ਇਲਾਵਾ ਟੈਕਸਾਸ ਦੇ ਦੂਜੇ ਭਾਈਚਾਰਿਆਂ ਦੇ ਲੋਕ ਵੀ ਸ਼ਾਮਿਲ ਹੋਏ। ਟੈਕਸਾਸ ਦੇ ਹੈਰਿਸ ਕਾਊਂਟੀ ‘ਚ ਸੰਦੀਪ ਸਥਾਨਕ ਪੁਲਿਸ ਏਜੰਸੀ ਸ਼ੈਰਿਫ ‘ਚ ਡਿਪਟੀ ਪੁਲਿਸ ਅਧਿਕਾਰੀ ਸਨ। ਡਿਊਟੀ ਦੇ ਦੌਰਾਨ ਇਕ ਸਖਸ਼ ਰਾਬਰਟ ਸੋਲਿਸ ਨੇ ਸੰਦੀਪ ਸਿੰਘ ਧਾਲੀਵਾਲ ਨੂੰ ਪਿੱਛੋਂ ਗੋਲੀ ਮਾਰ ਦਿੱਤੀ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਧਾਲੀਵਾਲ ਬੇਟ ‘ਚ ਜਨਮੇ ਸੰਦੀਪ 17 ਸਾਲ ਦੀ ਉਮਰ ‘ਚ ਆਪਣੀ ਮਾਂ ਅਤੇ ਦੋ ਭੈਣਾਂ ਦੇ ਨਾਲ ਅਮਰੀਕਾ ਚਲੇ ਗਏ ਸਨ, ਪਿਤਾ ਕੁਝ ਸਮੇਂ ਤੋਂ ਅਮਰੀਕਾ ‘ਚ ਹੀ ਰਹਿ ਰਹੇ ਸਨ, 42 ਸਾਲ ਸਾਲ ਦੇ ਸੰਦੀਪ ਸਿੰਘ ਨੇ ਦਸ ਸਾਲ ਪਹਿਲਾਂ ਨੌਕਰੀ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਉਹ ਟਰੱਕਾਂ ਦਾ ਬਿਜਨਸ ਕਰਦੇ ਸਨ। 2008 ‘ਚ ਵਿਸਕਾਨਸਨ ਗੁਰਦੁਆਰਾ ਸਾਹਿਬ ‘ਚ ਹੋਈ ਗੋਲੀਬਾਰੀ ਤੋਂ ਬਾਅਦ ਸ਼ੈਰਿਫ ਦੇ ਤਤਕਾਲੀਨ ਪ੍ਰਮੁੱਖ ਏਡਰੀਆ ਗਾਰਸੀਆ ਨੇ ਅਜਿਹੇ ਵਿਅਕਤੀ ਦੀ ਭਾਲ ਸ਼ੁਰੂ ਕੀਤੀ ਜੋ ਸਿੱਖਾਂ, ਆਮ ਲੋਕਾਂ ਅਤੇ ਪੁਲਿਸ ਦੇ ਦਰਮਿਆਨ ਸੰਵਾਦ ਸ਼ੁਰੂ ਕਰ ਸਕੇ। ਸੰਦੀਪ ਧਾਲੀਵਾਲ ਉਦਮੀ ਸਨ ਪ੍ਰੰਤੂ ਉਹ ਪੁਲਿਸ ‘ਚ ਭਰਤੀ ਹੋਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਪਿਤਾ ਪਿਆਰਾ ਸਿੰਘ ਨੂੰ ਨੌਕਰੀ ਦੀ ਇਜਾਜ਼ਤ ਦੇਣ ਲਈ ਮਨਾ ਲਿਆ। ਸੰਦੀਪ ਧਾਲੀਵਾਲ ਨੇ 2009 ‘ਚ ਡਿਟੇਂਸ਼ਨ ਅਫ਼ਸਰ ਦੇ ਤੌਰ ‘ਤੇ ਨੌਕਰੀ ਸ਼ੁਰੂ ਕੀਤੀ। 2015 ‘ਚ ਪ੍ਰਮੋਟ ਹੋ ਕੇ ਉਹ ਡਿਪਟੀ ਬਣ ਗਏ।
2015 ‘ਚ ਮਿਲੀ ਸੀ ਦਸਤਾਰਸਜਾਉਣ ਦੀ ਆਗਿਆ
2012 ‘ਚ ਵਾਸ਼ਿੰਗਟਨ ਡੀਸੀ ‘ਚ ਪਹਿਲੀ ਵਾਰ ਕਿਸੇ ਪੁਲਿਸ ਏਜੰਸੀ ਨੇ ਨੌਕਰੀ ਦੌਰਾਨ ਸਿੱਖਾਂ ਨੂੰ ਦਸਤਾਰ ਪਹਿਨਣ ਅਤੇ ਦਾੜ੍ਹੀ ਰੱਖਣ ਦੀ ਆਗਿਆ ਮਿਲੀ ਸੀ। ਟੈਕਸਾਸ ‘ਚ ਸੰਦੀਪ ਸਿੰਘ ਧਾਲੀਵਾਲ ਪਹਿਲੇ ਪੁਲਿਸ ਅਧਿਕਾਰੀ ਸਨ ਜਿਨ੍ਹਾਂ ਨੇ ਦਸਤਾਰ ਸਜਾਉਣ ਦੀ ਆਗਿਆ ਮਿਲੀ ਸੀ। ਸੰਦੀਪ ਨੇ ਆਪਣੇ ਅਧਿਕਾਰਾਂ ਦੇ ਲਈ ਪੈਰਵੀ ਕੀਤੀ ਸੀ। ਉਹ ਕਹਿੰਦੇ ਸਨ ਇਸ ਨਾਲ ਉਹ ਅਜ਼ਾਦ ਹੋਣ ਦਾ ਅਨੁਭਵ ਕਰਦੇ ਹਨ ਅਤੇ ਆਤਮ ਵਿਸ਼ਵਾਸ ਨਾਲ ਕੰਮ ਕਰਦੇ ਹਨ।
ਸਿੱਖਾਂ ਦੇ ਪ੍ਰਤੀ ਸਨਮਾਨ ਵਧਾਇਆ, ਸਮਾਜ ਸੇਵਾ ‘ਚ ਵੀ ਰਿਹਾ ਅੱਗੇ
ਸੰਦੀਪ ਦੇ ਨਾਲ ਕੰਮ ਕਰਨ ਵਾਲੇ ਅਧਿਕਾਰੀ ਗੋਂਜਾਲੇਜ ਦੇ ਅਨੁਸਾਰ ਸੰਦੀਪ ਨੇ ਕਈ ਅਮਰੀਕਨ ਸਿੱਖਾਂ ਨੂੰ ਪੁਲਿਸ ‘ਚ ਭਰਤੀ ਹੋਣ ਦੇ ਲਈ ਪ੍ਰੇਰਿਤ ਕੀਤਾ। ਸੰਦੀਪ ਦਾ ਹਰ ਕੋਈ ਸਨਮਾਨ ਕਰਦਾ ਸੀ, ਉਹ ਸਭ ਦੇ ਹਰਮਨ ਪਿਆਰੇ ਸਨ। ਉਹ ਆਪਣੇ ਭਾਈਚਾਰੇ ਦੀ ਅਗਵਾਈ ਕਰਦੇ ਸਨ। ਅਗਸਤ 2017 ‘ਚ ਅਮਰੀਕਾ ਦੇ ਟੈਕਸਾਸ ‘ਚ ਆਏ ਹਰੀਕੇਨ ਹਾਰਵੇ ਤੂਫਾਨ ‘ਚ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੇ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਜ਼ਰੂਰੀ ਸਮੱਗਰੀ ਤੂਫ਼ਾਨ ਤੋਂ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …