Breaking News
Home / ਦੁਨੀਆ / ਨੇਸ ਵਾਡੀਆ ਨੂੰ ਡਰੱਗ ਰੱਖਣ ਦੇ ਮਾਮਲੇ ‘ਚ ਜਪਾਨ ਦੀ ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

ਨੇਸ ਵਾਡੀਆ ਨੂੰ ਡਰੱਗ ਰੱਖਣ ਦੇ ਮਾਮਲੇ ‘ਚ ਜਪਾਨ ਦੀ ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

ਵਾਡੀਆ ਨੇ ਨਿੱਜੀ ਵਰਤੋਂ ਲਈ ਡਰੱਗ ਰੱਖਣ ਦੀ ਗੱਲ ਵੀ ਕਬੂਲੀ ਸੀ
ਟੋਕੀਓ/ਬਿਊਰੋ ਨਿਊਜ਼ : ਵਾਡੀਆ ਗਰੁੱਪ ਦੇ ਵਾਰਸ ਨੇਸ ਵਾਡੀਆ ਨੂੰ ਡਰੱਗ ਰੱਖਣ ਦੇ ਮਾਮਲੇ ਵਿਚ ਜਪਾਨ ‘ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਥੋਂ ਦੇ ਸਪੋਰੋ ਜ਼ਿਲ੍ਹੇ ਦੀ ਅਦਾਲਤ ਨੇ ਵਾਡੀਆ ਨੂੰ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੇਸ ਵਾਡੀਆ ਕੋਲੋਂ 25 ਗ੍ਰਾਮ ਡਰੱਗ ਫੜੀ ਗਈ ਸੀ। ਨੇਸ ਵਾਡੀਆ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਘਰਾਣਿਆਂ ਵਿਚੋਂ ਹੈ। ਜਾਣਕਾਰੀ ਮੁਤਾਬਕ ਨੇਸ ਵਾਡੀਆ 20 ਮਾਰਚ ਤੋਂ ਪਹਿਲਾਂ ਜਪਾਨ ਪੁਲਿਸ ਦੀ ਹਿਰਾਸਤ ‘ਚ ਰਿਹਾ ਸੀ। ਬਾਅਦ ਵਿਚ ਜ਼ਮਾਨਤ ‘ਤੇ ਛੁੱਟ ਕੇ ਭਾਰਤ ਆ ਗਿਆ। ਵਾਡੀਆ ਨੇ ਨਿੱਜੀ ਵਰਤੋਂ ਲਈ ਡਰੱਗ ਰੱਖਣ ਦੀ ਗੱਲ ਕਬੂਲ ਕੀਤੀ ਸੀ। ਨੇਸ ਵਾਡੀਆ ਫਿਲਮ ਅਦਾਕਾਰਾ ਪ੍ਰੀਤੀ ਜਿੰਟਾ ਦਾ ਬੁਆਏ ਫਰੈਂਡ ਵੀ ਰਿਹਾ ਹੈ। ਇਸ ਸਬੰਧੀ ਵਾਡੀਆ ਗਰੁੱਪ ਦਾ ਕਹਿਣਾ ਹੈ ਕਿ ਨੇਸ ਭਾਰਤ ਵਿਚ ਹੈ। ਜਪਾਨ ਦੀ ਅਦਾਲਤ ਨੇ ਉਸ ਨੂੰ ਜੋ ਸਜ਼ਾ ਸੁਣਾਈ ਹੈ, ਉਸ ਦਾ ਨੇਸ ਦੇ ਕੰਮਕਾਜ ਤੇ ਉਸਦੀਆਂ ਜ਼ਿੰਮੇਵਾਰੀਆਂ ‘ਤੇ ਕੋਈ ਅਸਰ ਨਹੀਂ ਪਵੇਗਾ।

ਸੰਗੀਤ ਅਤੇ ਸ਼ਾਂਤੀ ਮਾਰਚ ਨਾਲ ਨਸ਼ੇ ਅਤੇ ਹਿੰਸਾ ਨੂੰ ਹਰਾਉਣ ਦੀ ਕੋਸ਼ਿਸ਼
ਅਮਰੀਕਾ ‘ਚ ਨਵੀਂ ਪੀੜ੍ਹੀ ਨੂੰ ਅਪਰਾਧ ਤੋਂ ਦੂਰ ਰੱਖਣ ਦੇ ਲਈ 10 ਸਾਲ ਪਹਿਲਾਂ ਬਣਿਆ ਵਾਇਲਨ ਗਰੁੱਪ, ਅੱਜ ਇਸ ‘ਚ 1300 ਮੈਂਬਰ, ਇਨ੍ਹਾਂ ਦੀ ਕੋਸ਼ਿਸ਼ ਨਾਲ ਚਾਰ ਸਾਲ ‘ਚ 5 ਫੀਸਦੀ ਘਟਿਆ ਅਪਰਾਧ
ਵਾਇਲਨ ਨਾਲ ਘਟਿਆ ਹਿੰਸਾ ਦਾ ਅਸਰ, 2015 ‘ਚ ਅਪਰਾਧ ਦੇ ਕੇਸ 10 ਹਜ਼ਾਰ ਸਨ, 2018 ‘ਚ 9500 ਤੋਂ ਵੀ ਘੱਟ ਰਹਿ ਗਏ
ਬਾਲਟੀਮੋਰ : ਅਮਰੀਕਾ ਦਾ ਤੱਟੀ ਸ਼ਹਿਰ ਬਾਲਟੀਮੋਰ, ਇਥੋਂ ਦੀ ਆਬਾਦੀ 6 ਲੱਖ ਤੋਂ ਜ਼ਿਆਦਾ ਹੈ, ਜਿਸ ‘ਚ ਇਕ ਤਿਹਾਈ ਲੋਕ ਗਰੀਬ ਹਨ। ਗਰੀਬੀ ਅਤੇ ਅਸਮਾਨਤਾ ਦੇ ਚਲਦੇ ਇਥੇ ਨਸ਼ੇ ਦਾ ਕਾਰੋਬਾਰ ਵਧਿਆ ਅਤੇ ਅਪਰਾਧ ਵੀ। ਸ਼ਹਿਰ ‘ਚ ਸਲਾਨਾ ਔਸਤਨ 300 ਤੋਂ ਜ਼ਿਆਦਾ ਹੱਤਿਆਵਾਂ ਹੋ ਰਹੀਆਂ ਸਨ। 10 ਸਾਲ ਪਹਿਲਾਂ ਵਾਇਲਨ ਆਰਕੈਸਟਰਾ ਨਿਰਦੇਸ਼ਕ ਨਿਕ ਸਿਕਨਰ ਨੇ ਇਸ ਹਿੰਸਾ ਨੂੰ ਸੰਗੀਤ ਦੇ ਜਰੀਏ ਮਿਟਾਉਣ ਦੀ ਪਹਿਲ ਕੀਤੀ ਸੀ। ਉਦੋਂ ਉਨ੍ਹਾਂ ਨੇ ਸਕਲੀ ਬੱਚਿਆਂ ਨੂੰ ਵਾਇਲਨ ਸਿਖਾਉਣਾ ਸ਼ੁਰੂ ਕੀਤਾ ਤਾਂ ਕਿ ਆਉਣ ਵਾਲੀ ਪੀੜ੍ਹੀ ਅਪਰਾਧ ਤੋਂ ਦੂਰ ਰਹੇ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਅਪਰਾਧ ਤੋਂ ਦੂਰ ਰਹਿ ਕੇ ਸਕਾਰਾਤਮਕ ਬਣਨ ਦੀ ਪ੍ਰੇਰਣਾ ਦੇ ਸਕਣ।
ਉਦੋਂ ਉਨ੍ਹਾਂ ਦੇ ਗਰੁੱਪ ਨਾਲ 60 ਬੱਚੇ ਜੁੜੇ ਸਨ। ਉਨ੍ਹਾਂ ਦੀ ਪਹਿਲ ਹੌਲੀ-ਹੌਲੀ ਰੰਗ ਲਿਆਉਣ ਲੱਗੀ ਅਤੇ ਹੁਣ ਇਸ ‘ਚ 1300 ਬੱਚੇ ਜੁੜ ਚੁੱਕੇ ਹਨ। ਇਹ ਵਿਸ਼ਾਲ ਗਰੁੱਪ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ‘ਚ ਜਾ ਕੇ ਪੇਸ਼ਕਾਰੀ ਦਿੰਦਾ ਹੈ ਅਤੇ ਬੱਚਿਆਂ ਨੂੰ ਵਾਇਲਨ ਵਜਾਉਣਾ ਸਿਖਾਉਂਦਾ ਹੈ। ਨਿਕ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਗਰੁੱਪ ਦੀ ਕੋਸ਼ਿਸ਼ ਦਾ ਹੀ ਨਤੀਜਾ ਕਿ 2015 ਦੇ ਮੁਕਾਬਲੇ ਲੰਘੇ ਸਾਲ ਚਾਰ ਸਾਲਾਂ ‘ਚ ਬਾਲਟੀਮੋਰ ‘ਚ ਅਪਰਾਧ ਦਾ ਗ੍ਰਾਫ 5 ਫੀਸਦੀ ਘਟ ਗਿਆ। ਨਿਕ ਦਾ ਕਹਿਣਾ ਹੈ ਕਿ ਸਾਡਾ ਮਕਸਦ 15 ਸਾਲ ਤੱਕ ਦੇ ਹਰੇਕ ਬੱਚੇ ਨੂੰ ਵਾਇਲਨ ਨਾਲ ਜੋੜਨਾ ਹੈ। ਵਾਇਲਨ ਨਾਮਕ ਹਥਿਆਰ ਨਾਲ ਹੀ ਸ਼ਹਿਰ ਨਸ਼ੇ, ਹੱਤਿਆ ਦੇ ਚੱਕਰਵਿਊ ਤੋਂ ਨਿਕਲ ਸਕੇਗਾ।

ਗੰਨ ਦੇ ਖਿਲਾਫ਼ ਪਰੇਡ : ਗ੍ਰੇਗ ਨੇ ਹੁਣ ਤੱਕ 200 ਸ਼ਾਂਤੀ ਮਾਰਚ ਕੱਢੇ, ਉਨ੍ਹਾਂ ਤੋਂ ਪ੍ਰੇਰਿਤ ਹੋ ਕੇ 100 ਲੋਕਾਂ ਨੇ ਲਾਇਸੰਸੀ ਬੰਦੂਕਾਂ ਸਿਰੰਡਰ ਕੀਤੀਆਂ
ਬਾਲਟੀਮੋਰ ਦੇ ਗ੍ਰੇਗ ਮਾਰਸ਼ਬਰਨ ਗਨ ਹਿੰਸਾ ਦੇ ਖਿਲਾਫ਼ ਸ਼ਾਂਤੀ ਮਾਰਚ ਮੁਹਿੰਮ ਚਲਾ ਰਿਹਾ ਹੈ। ਲੰਘੇ ਚਾਰ ਸਾਲ ‘ਚ ਉਹ 200 ਤੋਂ ਜ਼ਿਆਦਾ ਮਾਰਚ ਕੱਢ ਚੁੱਕਿਆ ਹੈ। ਬਾਲਟੀਮੋਰ, ਪੈਨਸਲਵੇਨੀਆ ਸਮੇਤ 10 ਸ਼ਹਿਰਾਂ ‘ਚ ਉਨ੍ਹਾਂ ਨੇ ਲੋਕਾਂ ਨੂੰ ਗੋਲੀਬਾਰੀ ਰੋਕਣ ਅਤੇ ਬੰਦੂਕ ਤੋਂ ਦੂਰ ਰਹਿਣ ਦਾ ਸੰਕਲਪ ਦਿਵਾਇਆ। ਉਨ੍ਹਾਂ ਦੀ ਕੋਸ਼ਿਸ਼ਾਂ ਦੇ ਕਾਰਨ ਲਗਭਗ 100 ਲੋਕਾਂ ਨੇ ਆਪਣੀਆਂ ਲਾਇਸੰਸੀ ਆਟੋਮੈਟਿਕ ਗੰਨ ਵੀ ਸਿਰੰਡ ਕਰ ਦਿੱਤੀਆਂ। ਉਨ੍ਹਾਂ ਦੇ ਮਾਰਚ ‘ਚ ਹੁਣ ਲੋਕ ਬੱਚਿਆਂ ਨੂੰ ਮੋਢੇ ‘ਤੇ ਬਿਠਾ ਕੇ ਫਾਇਰਿੰਗ ਤੋਂ ਦੂਰ ਰਹਿਣ ਦੀ ਗੱਲ ਕਰਦੇ ਹਨ। ਗ੍ਰੇਗ ਨੇ ਸ਼ਾਂਤੀ ਦੀ ਮੁਹਿੰਮ 2015 ‘ਚ ਇਕ ਹਿੰਸਕ ਘਟਨਾ ਦੇ ਦੌਰਾਨ ਦੋਸਤ ਦੀ ਹੱਤਿਆ ਤੋਂ ਬਾਅਦ ਸ਼ੁਰੂ ਕੀਤੀ ਸੀ। ਉਹ ਬੱਚਿਆਂ ਤੋਂ ਗੰਨ ਦੀ ਬਜਾਏ ਰਨ ਦੀ ਗੱਲ ਕਰਦੇ ਹਨ।

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …