ਨਿਊਯਾਰਕ : ਅਮਰੀਕਾ ਦੇ ਡਾਕਟਰਾਂ ਨੇ ਦੁਰਲੱਭ ਕਾਰਨਾਮਾ ਕਰਦਿਆਂ 57 ਸਾਲਾ ਮਰੀਜ਼ ਵਿੱਚ ਜੈਨੇਟਿਕ ਤੌਰ ‘ਤੇ ਸੋਧੇ ਹੋਏ ਸੂਰ ਦੇ ਦਿਲ ਨੂੰ ਸਫਲਤਾਪੂਰਵਕ ਟ੍ਰਾਂਸਪਲਾਂਟ ਕੀਤਾ ਹੈ। ਮਰੀਲੈਂਡ ਨਿਵਾਸੀ ਡੇਵਿਡ ਬੇਨੇਟ, ਜੋ ਕੁਝ ਮਹੀਨਿਆਂ ਤੋਂ ਹਸਪਤਾਲ ਵਿਚ ਦਾਖਲ ਸੀ ਅਤੇ ਬਿਸਤਰੇ ‘ਤੇ ਪਿਆ ਸੀ, ਟ੍ਰਾਂਸਪਲਾਂਟ ਤੋਂ ਤਿੰਨ ਦਿਨਾਂ ਬਾਅਦ ਠੀਕ ਹੋ ਰਿਹਾ ਹੈ ਤੇ ਆਮ ਵਾਂਗ ਸਾਹ ਲੈ ਰਿਹਾ ਹੈ। ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਸਨ (ਯੂਐਮਐਮਸੀ) ਦੇ ਡਾਕਟਰਾਂ ਨੇ ਕਿਹਾ ਅਜਿਹਾ ਟ੍ਰਾਂਸਪਲਾਂਟ ਦੁਨੀਆ ਵਿੱਚ ਪਹਿਲੀ ਵਾਰ ਕੀਤਾ ਗਿਆ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ 31 ਦਸੰਬਰ ਨੂੰ ਮਰੀਜ਼ ਦੀ ਜਾਨ ਬਚਾਉਣ ਲਈ ਅਜਿਹੀ ਸਰਜਰੀ ਲਈ ਐਮਰਜੈਂਸੀ ਅਧਿਕਾਰ ਦਿੱਤਾ ਸੀ। ਇਸ ਸਰਜਰੀ ਨੂੰ 9 ਘੰਟੇ ਲੱਗੇ।
Check Also
ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਆਉਣਗੇ ਭਾਰਤ ਦੌਰੇ ’ਤੇ
ਉਪ ਰਾਸ਼ਟਰਪਤੀ ਪਰਿਵਾਰ ਸਮੇਤ ਜੈਪੁਰ ਅਤੇ ਆਗਰਾ ਵੀ ਜਾਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ਦੇ …