ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਵਾਸ਼ਿੰਗਟਨ ਵਿੱਚ ਇਕ ਗੈਸ ਸਟੇਸ਼ਨ ਦੇ ਜਨਰਲ ਸਟੋਰ ਉਤੇ ਦੋ ਲੁਟੇਰਿਆਂ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਨੇ ਕਥਿਤ ਤੌਰ ਉਤੇ ਗੋਲੀ ਮਾਰ ਕੇ 26 ਸਾਲਾ ਭਾਰਤੀ ਨੌਜਵਾਨ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਵਿਕਰਮ ਜਰਿਆਲ, ਜੋ ਯਾਕਿਮਾ ਸਿਟੀ ਵਿੱਚ ਏਐਮ-ਪੀਐਮ ਗੈਸ ਸਟੇਸ਼ਨ ਦੇ ਸਟੋਰ ਉਤੇ ਕਲਰਕ ਵਜੋਂ ਕੰਮ ਕਰਦਾ ਸੀ, ਕਾਊਂਟਰ ਪਿੱਛੇ ਖੜ੍ਹਾ ਸੀ ਜਦੋਂ ਮੂੰਹ ਉਤੇ ਮਾਸਕ ਪਾਈ ਦੋ ਵਿਅਕਤੀ ਸਟੋਰ ਲੁੱਟਣ ਆਏ। ਪੁਲਿਸ ਨੇ ਦੱਸਿਆ ਕਿ ਕਲਰਕ ਨੇ ਸ਼ੱਕੀਆਂ ਨੂੰ ਰਾਸ਼ੀ ਫੜਾਈ ਪਰ ਉਨ੍ਹਾਂ ਵਿੱਚੋਂ ਇਕ ਨੇ ਉਸ ਉਤੇ ਗੋਲੀ ਦਾਗ ਦਿੱਤੀ। ਵਿਕਰਮ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਬਾਅਦ ਵਿੱਚ ਉਹ ਦਮ ਤੋੜ ਗਿਆ। ਪੀੜਤ ਦੇ ਵੱਡੇ ਭਰਾ ਨੇ ਦੱਸਿਆ ਕਿ ਵਿਕਰਮ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜੰਡਵਾਲ ਤੋਂ ਸੀ ਅਤੇ ਮਹੀਨਾ ਪਹਿਲਾਂ ਹੀ ਅਮਰੀਕਾ ਸ਼ਿਫਟ ਹੋਇਆ ਸੀ। ਵਿਕਰਮ ਦੀ ਦੇਹ ਭਾਰਤ ਲਿਆਉਣ ਲਈ ਟਵਿੱਟਰ ਰਾਹੀਂ ਮਦਦ ਮੰਗੇ ਜਾਣ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ‘ਦਰਦਨਾਕ ਮੌਤ’ ਉਤੇ ਦੁੱਖ ਦਾ ਇਜ਼ਹਾਰ ਕੀਤਾ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …