-11 C
Toronto
Thursday, January 29, 2026
spot_img
Homeਕੈਨੇਡਾਭਾਰਤੀ ਮੂਲ ਦੀ ਪ੍ਰਿੰਸੀਪਲ ਨੂੰ 'ਬਿਜ਼ਨਸ ਵੂਮੈਨ ਆਫ਼ ਯੀਅਰ' ਐਵਾਰਡ

ਭਾਰਤੀ ਮੂਲ ਦੀ ਪ੍ਰਿੰਸੀਪਲ ਨੂੰ ‘ਬਿਜ਼ਨਸ ਵੂਮੈਨ ਆਫ਼ ਯੀਅਰ’ ਐਵਾਰਡ

ਲੰਡਨ: ਯੂਕੇ ‘ਚ ਭਾਰਤੀ ਮੂਲ ਦੀ ਪ੍ਰਿੰਸੀਪਲ ਤੇ ਸੀਈਓ ਨੂੰ ‘ਬਿਜ਼ਨਸ ਵੂਮੈਨ ਆਫ਼ ਯੀਅਰ’ ਪੁਰਸਕਾਰ ਦਿੱਤਾ ਗਿਆ ਹੈ। ਅੰਗਰੇਜ਼ੀ ਵਿਚ ਮੁਹਾਰਤ ਨਾ ਰੱਖਣ ਵਾਲੀ ਆਸ਼ਾ ਖੇਮਕਾ ਵਿਆਹ ਪਿੱਛੋਂ ਬ੍ਰਿਟੇਨ ਆਈ ਸੀ। ਉਸ ਨੂੰ ਬਰਮਿੰਘਮ ਵਿਚ ‘ਏਸ਼ੀਅਨ ਬਿਜ਼ਨਸ ਵੂਮੈਨ ਆਫ਼ ਦ ਯੀਅਰ’ ਐਵਾਰਡ ਦਿੱਤਾ ਗਿਆ।
65 ਸਾਲਾ ਡੇਮ ਆਸ਼ਾ ਖੇਮਕਾ ਵੈਸਟ ਨਾਟਿੰਘਮਸ਼ਾਇਰ ਕਾਲਜ ਦੀ ਪ੍ਰਿੰਸੀਪਲ ਤੇ ਸੀਈਓ ਹਨ। ਉਨ੍ਹਾਂ ਨੂੰ ਇਹ ਪੁਰਸਕਾਰ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਲਈ ਇਨਾਮ ਵੰਡ ਸਮਾਗਮ ਵਿਚ ਦਿੱਤਾ ਗਿਆ। ਇਸ ਮੌਕੇ ‘ਏਸ਼ੀਅਨ ਰਿੱਚ ਲਿਸਟ’ ਵੀ ਜਾਰੀ ਕੀਤੀ ਗਈ। ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਵਿਚ ਪੈਦਾ ਹੋਈ ਡੇਮ ਆਸ਼ਾ ਖੇਮਕਾ ਨੇ 13 ਸਾਲ ਦੀ ਉਮਰ ਵਿਚ ਇਮਤਿਹਾਨ ਪਾਸ ਕਰਨ ਪਿੱਛੋਂ ਸਕੂਲ ਛੱਡ ਦਿੱਤਾ। 25 ਸਾਲ ਦੀ ਉਮਰ ਵਿਚ ਉਹ ਆਪਣੇ ਪਤੀ ਤੇ ਬੱਚਿਆਂ ਨਾਲ ਯੂਕੇ ਆ ਗਈ ਜਦੋਂ ਉਸ ਨੂੰ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਨਹੀਂ ਸੀ। ਉਸ ਨੇ ਅੰਗਰੇਜ਼ੀ ਭਾਸ਼ਾ ਬੱਚਿਆਂ ਦੇ ਟੀਵੀ ਸ਼ੋਅ ਵੇਖ ਕੇ ਤੇ ਨੌਜਵਾਨ ਮਾਵਾਂ ਨਾਲ ਗੱਲਬਾਤ ਕਰ ਕੇ ਸਿੱਖੀ। ਉਸ ਨੇ ਕਾਰਡਿਫ ਯੂਨੀਵਰਸਿਟੀ ਤੋਂ ਬਿਜ਼ਨਸ ਡਿਗਰੀ ਹਾਸਿਲ ਕੀਤੀ ਤੇ ਪੇਸ਼ੇ ਵਜੋਂ ਲੈਕਚਰਾਰ ਬਣ ਗਈ। ਬਾਅਦ ਵਿਚ ਉਨ੍ਹਾਂ ਵੈਸਟ ਨਾਟਿੰਘਮਸ਼ਾਇਰ ਕਾਲਜ ਦੀ ਪ੍ਰਿੰਸੀਪਲ ਤੇ ਸੀਈਓ ਦਾ ਚਾਰਜ ਸੰਭਾਲਿਆ। 2013 ਵਿਚ ਉਨ੍ਹਾਂ ਨੂੰ ਯੂਕੇ ਦਾ ਸਭ ਤੋਂ ਵੱਡਾ ਸਿਵਲੀਅਨ ਐਵਾਰਡ ‘ਕਮਾਂਡਰ ਆਫ਼ ਦ ਆਰਡਰ ਆਫ਼ ਦ ਬ੍ਰਿਟਿਸ਼ ਅੰਪਾਇਰ’ ਦਿੱਤਾ ਗਿਆ।
ਤਿੰਨ ਬੱਚਿਆਂ ਦੀ ਮਾਂ ਆਸ਼ਾ ਖੇਮਕਾ ਨੂੰ ਧਾਰ ਰਾਜ ਮਹਾਰਾਣੀ ਲਕਸ਼ਮੀ ਦੇਵੀ ਬਾਈ ਸਾਹਿਬਾ (1931) ਤੋਂ ਬਾਅਦ ਇਹ ਮਾਣਮੱਤਾ ਪੁਰਸਕਾਰ ਦਿੱਤਾ ਗਿਆ ਹੈ। ਇਸ ਮੌਕੇ ਜਾਰੀ ਕੀਤੀ ਗਈ ‘ਏਸ਼ੀਅਨ ਰਿੱਚ ਲਿਸਟ’ ਲਾਰਡ ਸਵਰਾਜ ਪਾਲ, ਲਿਬਰਟੀ ਹਾਊਸ ਦੇ ਸੰਜੀਵ ਗੁਪਤਾ, ਕੈਲਾਸ਼ ਸੂਰੀ ਤੇ ਨਿਸ਼ਤੀ ਇਸਮਾਇਲ ਦੇ ਨਾਂ ਸ਼ਾਮਿਲ ਹਨ।

RELATED ARTICLES
POPULAR POSTS