ਬਰੈਂਪਟਨ/ਬਿਊਰੋ ਨਿਊਜ਼ : ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਆਪਣੀਆਂ ਸਹਿਯੋਗੀ ਸੰਸਥਾਵਾਂ ਦੇ ਮਿਲਵਰਤਨ ਨਾਲ 28ਵਾਂ ਖੂਨ -ਦਾਨ ਕੈਂਪ 10 ਸਤੰਬਰ 12:00 ਵਜੇ ਤੋਂ 4:00 ਵਜੇ ਤੱਕ ਸ਼ੌਪਰ-ਵਰਲਡ ਮਾਲ ਬਰੈਂਪਟਨ ਵਿੱਚ ਵਿੱਨਰਜ਼ ਸਟੋਰ ਦੇ ਨੇੜੇ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ 17 ਸਾਲ ਤੋਂ 65 ਸਾਲ ਤੱਕ ਦੇ ਖੂਨ ਦਾਨੀ ਆਪਣਾ ਖੂਨ ਦਾਨ ਕਰ ਸਕਦੇ ਹਨ। ਰੈਗੂਲਰ ਡੋਨੇਟਰ 71 ਸਾਲ ਦੀ ਉਮਰ ਤੱਕ ਇਸ ਲਈ ਯੋਗ ਹਨ। ਪਰਬੰਧਕਾਂ ਵਲੋਂ ਕਮਿਊਨਿਟੀ ਨੂੰ ਇਸ ਨੇਕ ਕੰਮ ਵਿੱਚ ਹਿੱਸਾ ਪਾਉਣ ਲਈ ਪੁਰਜੋਰ ਬੇਨਤੀ ਹੈ ਕਿ ਇਸ ਖੂਨ-ਦਾਨ ਕੈਂਪ ਵਿੱਚ ਪਹੁੰਚ ਕੇ ਵੱਧ ਤੋ ਵੱਧ ਖੂਨ ਦਾਨ ਕੀਤਾ ਜਾਵੇ ਤਾਂ ਜੋ ਲੋੜਵੰਦ ਮਨੁੱਖਾ ਦੀਆ ਕੀਮਤੀ ਜਾਨਾਂ ਬਚ ਸਕਣ।
ਪੰਜਾਬ ਚੈਰਿਟੀ ਖੂਨ-ਦਾਨ ਕੈਂਪ ਲਗਾਉਣ ਤੋਂ ਬਿਨਾਂ ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਬੋਲੀ ਦੀ ਸੇਵਾ ਲਈ ਪੰਜਾਬੀ ਭਾਸ਼ਾ ਵਿੱਚ ਭਾਸ਼ਣ ਅਤੇ ਲੇਖ ਮੁਕਾਬਲੇ ਕਰਾਉਣ ਅਤੇ ਲੋੜਵੰਦਾਂ ਲਈ ਫੂਡ ਡਰਾਈਵ ਮੁਹਿੰਮ ਵੀ ਲਗਾਤਾਰ ਚਲਾਉਂਦੀ ਆ ਰਹੀ ਹੈ। ਇਸ ਖੂਨ-ਦਾਨ ਕੈਂਪ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਬਲਿਹਾਰ ਸਧਰਾ (647-297-8600) ਜਾਂ ਗਗਨਦੀਪ ਮਹਾਲੋਂ (416-558-3968) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …