ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ ਬਰੈਂਪਟਨ ਦੇ ਚਿੰਗੂਜ਼ੀ ਪਾਰਕ, 9050 ਬਰੈਮਲੌ ਰੋਡ ‘ਤੇ 2 ਅਕਤੂਬਰ 2022 ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਅਤੇ ਭਾਅ ਜੀ ਗੁਰਸ਼ਰਨ ਸਿੰਘ ਦੇ ਸੰਸਾਰ ਯਾਤਰਾ ਪੂਰੀ ਕਰਨ ਦੇ ਦਿਵਸ ਨੂੰ ਸਮਰਪਿਤ ਵਾਕ ਐਂਡ ਰਨ (ਤੁਰੋ ਅਤੇ ਭੱਜੋ) ਕਰਵਾਇਆ ਜਾ ਰਿਹਾ ਹੈ। ਇਹ ਸਵੇਰੇ 9 ਵਜੇ ਸ਼ੁਰੂ ਹੋਵੇਗਾ ਅਤੇ ਰਿਜ਼ਸਟਰੇਸ਼ਨ 8 ਵਜੇ ਸ਼ੁਰੂ ਹੋ ਜਾਵੇਗੀ, ਜਿਸ ਲਈ 15 ਡਾਲਰ ਪ੍ਰਤੀ ਵਿਅੱਕਤੀ ਫੀਸ ਰੱਖੀ ਗਈ ਹੈ। ਪ੍ਰਤੀਯੋਗੀ 5 ਕਿਲੋਮੀਟਰ ਜਾਂ 10 ਕਿਲੋਮੀਟਰ ਤੁਰ ਜਾਂ ਭੱਜ ਸਕਣਗੇ। ਇਸ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ, ਖਾਸ ਕਰ ਬੱਚਿਆਂ ਨੂੰ ਤਰਕਸ਼ੀਲ ਸਹਿਤ ਅਤੇ ਹੋਰ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ। ਇਸ ਸਮੇਂ ਸੁਸਾਇਟੀ ਵਲੋਂ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਸਾਰੇ ਅਗਾਂਹਵਧੂ ਲੋਕਾਂ, ਖਾਸ ਕਰ ਪੰਜਾਬੀਆਂ ਲਈ ਚਾਨਣਮੁਨਾਰਾ ਹਨ। ਇਹ ਪ੍ਰੋਗਰਾਮ ਇਸ ਸਮੇਂ ਸ਼ਾਮਿਲ ਸਾਰੇ ਸਹਿਯੋਗੀਆਂ, ਪ੍ਰਤੀਯੋਗੀਆਂ ਨੂੰ ਉਸ ਦਿਨ ਇਨ੍ਹਾਂ ਮਹਾਨ ਸ਼ਖਸ਼ੀਅਤਾਂ ਨੂੰ ਯਾਦ ਕਰਨ ਦਾ ਮੌਕਾ ਦੇਵੇਗਾ। ਜਿਥੇ ਤਰਕਸ਼ੀਲ ਸੁਸਾਇਟੀ ਪੰਜਾਬੀਆਂ ਨੂੰ ਵਹਿਮਾਂ ਭਰਮਾ, ਠੱਗ ਬਾਬਿਆਂ, ਤਵੀਤਾਂ, ਮੜੀਆਂ ਮਸਾਣੀਆਂ, ਭੁਲੇਖਾ ਪਾਉ ਲੁਟੇਰੇ ਪੰਡਤਾਂ ‘ਤੇ ਕਰਾਮਾਤੀ ਚਮਕੀਲੇ ਪੱਥਰਾਂ ਦੇ ਤੰਦੂਏ ਜਾਲ ਵਿਚੋਂ ਕੱਢ ਕੇ, ਤਰਕਸ਼ੀਲ ਬਣਾਉਣ ਦੇ ਯਤਨ ਵਿਚ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ, ਉਥੇ ਇਹ ਵਾਕ ਐਂਡ ਰਨ, ઑਸਭ ਤੋਂ ਵੱਧ ਤੰਦਰੁਸਤੀ ਜਰੂਰੀ ਹੈ਼, ਨੂੰ ਮੰਨਦਿਆਂ ਕਰਵਾ ਰਹੀ ਹੈ। ਜੇਕਰ ਸਰੀਰ ਤੰਦਰੁਸਤ ਨਹੀਂ ਤਾਂ ਇਸ ਦਾ ਮਨੁੱਖ ਦੇ ਦਿਲ ਦਿਮਾਗ ‘ਤੇ ਵੀ ਭੈੜਾ ਅਸਰ ਪੈਂਦਾ ਹੈ ਅਤੇ ਕਈ ਵਾਰ ਅਲਾਮਤਾਂ ਵਧ ਕੇ ਵੱਡੇ ਰੋਗਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ, ਇਨ੍ਹਾਂ ਹਾਲਤਾਂ ਵਿਚ ਬਹੁਤ ਲੋਕ ਵਹਿਮਾਂ ਭਰਮਾਂ ਵਿੱਚ ਫਸ ਜਾਂਦੇ ਹਨ। ਇਸ ਲਈ ਸੋਸਾਇਟੀ ਸਿਹਤਮੰਦ ਆਦਤਾਂ ਦਾ ਪਸਾਰ ਕਰਨ ਦੇ ਉਦਮ ਵੱਜੋਂ ਇਹ ਨਿੱਕਾ ਜਿਹਾ ਯਤਨ ਕਰ ਰਹੀ ਹੈ।
ਸੁਸਾਇਟੀ ਬਾਰੇ ਜਾਂ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ, ਬਲਦੇਵ ਰਹਿਪਾ (416 881 7202), ਅਮਨਦੀਪ ਮੰਡੇਰ (647 782 8334) ਜਾਂ ਬਲਰਾਜ ਸ਼ੌਕਰ (647 679 4398) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …