-9.8 C
Toronto
Sunday, January 18, 2026
spot_img
Homeਪੰਜਾਬਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ’ਚੋਂ ਪਰਤੇਗਾ ਵਤਨ

ਬਲਵਿੰਦਰ ਸਿੰਘ ਸਾਊਦੀ ਅਰਬ ਦੀ ਜੇਲ੍ਹ ’ਚੋਂ ਪਰਤੇਗਾ ਵਤਨ

ਐਸਪੀ ਸਿੰਘ ਉਬਰਾਏ ਦੇਣਗੇ 20 ਲੱਖ ਰੁਪਏ ਦੀ ਬਲੱਡ ਮਨੀ
ਚੰਡੀਗੜ੍ਹ/ਬਿਊਰੋ ਨਿਊਜ਼
ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਰਿਹਾਈ ਲਈ ਐਸਪੀ ਸਿੰਘ ਉਬਰਾਏ 20 ਲੱਖ ਰੁਪਏ ਦੀ ਬਲੱਡ ਮਨੀ ਦੇਣਗੇ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਨੂੰ ਦੋ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਜਿਸਦੇ ਲਈ ਪਰਿਵਾਰ ਵਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਮੱਦਦ ਲਈ ਗੁਹਾਰ ਲਗਾਈ ਗਈ ਸੀ ਅਤੇ ਕਈ ਸਮਾਜ ਸੇਵੀ ਜਥੇਬੰਦੀਆਂ ਵਲੋਂ ਪਰਿਵਾਰ ਦੀ ਮੱਦਦ ਕੀਤੀ ਵੀ ਗਈ ਹੈ। ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਉਬਰਾਏ ਨੇ ਦੱਸਿਆ ਬਲਵਿੰਦਰ ਸਿੰਘ ਨੂੰ 9 ਸਾਲ ਪਹਿਲਾਂ ਸਾਊਦੀ ਅਰਬ ਵਿਚ ਕੈਦ ਦੀ ਸਜ਼ਾ ਹੋਈ ਸੀ, ਜਿਸ ਤੋਂ ਬਾਅਦ ਹੁਣ 15 ਮਈ ਨੂੰ ਉਸਦਾ ਸਿਰ ਕਲਮ ਕਰਨ ਦਾ ਐਲਾਨ ਕੀਤਾ ਗਿਆ ਸੀ। ਅਜਿਹੇ ਐਲਾਨ ਤੋਂ ਬਾਅਦ ਬਲਵਿੰਦਰ ਦੇ ਪਰਿਵਾਰ ਨੇ ਸਰਬੱਤ ਦਾ ਭਲਾ ਟਰੱਸਟ ਨਾਲ ਸੰਪਰਕ ਕੀਤਾ। ਡਾ. ਉਬਰਾਏ ਹੋਰਾਂ ਨੇ ਦੱਸਿਆ ਕਿ ਉਮੀਦ ਹੈ ਕਿ ਬਲਵਿੰਦਰ ਸਿੰਘ, ਜੋ ਪਿਛਲੇ 9 ਸਾਲਾਂ ਤੋਂ ਸਜ਼ਾ ਕੱਟ ਰਿਹਾ ਹੈ, ਜਲਦ ਹੀ ਰਿਹਾਅ ਹੋ ਜਾਏਗਾ ਅਤੇ ਆਪਣੇ ਪਰਿਵਾਰ ਨੂੰ ਮਿਲੇਗਾ। ਉਧਰ ਦੂਜੇ ਪਾਸੇ ਬਲਵਿੰਦਰ ਸਿੰਘ ਦੇ ਭਰਾ ਜੋਗਿੰਦਰ ਸਿੰਘ ਨੇ ਡਾ. ਐਸਪੀ ਸਿੰਘ ਉਬਰਾਏ ਹੋਰਾਂ ਦਾ ਧੰਨਵਾਦ ਕੀਤਾ ਹੈ।

 

RELATED ARTICLES
POPULAR POSTS