ਬਰਲਿੰਗਟਨ/ਬਿਉਰੋ ਨਿਊਜ਼ : ਕਰੋਨਾ ਕਾਲ ਦੇ ਦੋ ਸਾਲ ਬਾਅਦ ਇਸ ਸਾਲ ਮਹਾਨ ਤਪੱਸਵੀ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ਵਿਖੇ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ 13 ਮਈ ਤੋਂ 15 ਮਈ 2022 ਤੱਕ ਮਨਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਤਾਂ ਦੇ ਸ਼ਰਧਾਲੂ ਸਵਰਗੀ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਦੇ ਸਪੁੱਤਰ ਰਜਿੰਦਰ ਸਿੰਘ ਸਤਨਾਮਪੁਰਾ ਨੇ ਦੱਸਿਆ ਕਿ ਇਥੋਂ ਦੇ ਗੁਰਦਵਾਰਾ ਗੁਰੂ ਰਵੀਦਾਸ 2284 ਕਿਉਨ ਵੇਅ ਡਰਾਈਵ ਵਿਖੇ 13 ਮਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਅਰੰਭ ਕਰਵਾਏ ਜਾਣਗੇ ਅਤੇ 15 ਮਈ ਨੂੰ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਦੀਵਾਨ ਸਜ਼ਾਇਆ ਜਾਵੇਗਾ, ਜਿਸ ਵਿੱਚ ਪੰਥ ਦੇ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਤ ਵਰਤੇਗਾ। ਟੋਰਾਂਟੋ ਏਰੀਏ ਵਿੱਚ ਵਸਦੇ ਸੰਤਾਂ ਦੇ ਸ਼ਰਧਾਂਲੂਆਂ ਨੂੰ ਬੇਨਤੀ ਕੀਤੀ ਗਈ ਹੈ ਉਹ ਸੰਤਾਂ ਨੂੰ ਆਪਣੀ ਅਕੀਦਤ ਪੇਸ਼ ਕਰਨ ਲਈ ਗੁਰੂਘਰ ਵਿਖੇ ਇਸ ਦਿਨ ਪਹੁੰਚਣ ਦੀ ਕ੍ਰਿਪਾਲਤਾ ਕਰਨ। ਹੋਰ ਜਾਣਕਾਰੀ ਲਈ ਰਜਿੰਦਰ ਸਿੰਘ ਸਤਨਾਮਪੁਰਾ ਦੇ 289-242-9630 ਜਾਂ ਗੁਰੂਘਰ ਦੇ ਫੋਨ ਨੰਬਰ 905-333-1924 ਉਪਰ ਕਾਲ ਕੀਤੀ ਜਾ ਸਕਦੀ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …