ਟੋਰਾਂਟੋ/ਬਿਊਰੋ ਨਿਊਜ਼
ਟੋਰਾਂਟੋ ਵਿਚ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਇਕ ਟੀ ਪਾਰਟੀ ਦਾ ਆਯੋਜਨ ਕੀਤਾ। ਜਿਸ ਵਿਚ 60 ਤੋਂ 65 ਵਿਸ਼ੇਸ਼ ਗੈਸਟ ਹਾਜ਼ਰ ਹੋਏ। ਇਸ ਮੌਕੇ ‘ਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨਾਲ ਮੁਲਾਕਾਤ ਕਰਕੇ ਇੰਡੋ ਕੈਨੇਡੀਅਨ ਕਮਿਊਨਿਟੀ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ‘ਤੇ ਵੀ ਗੰਭੀਰਤਾ ਨਾਲ ਚਰਚਾ ਕੀਤੀ। ਟੋਰਾਂਟੋ ਦੇ ਮੇਅਰ ਪਹਿਲੀ ਵਾਰ ਆਫੀਸ਼ੀਅਲ ਵਿਜ਼ਟ ‘ਤੇ ਭਾਰਤ ਆਉਣ ਦੀ ਤਿਆਰੀ ਕਰ ਰਹੇ ਹਨ। ਜੌਹਨ ਟੋਰੀ 15 ਮਾਰਚ ਦੇ ਲਾਗੇ-ਪਾਸੇ ਭਾਰਤ ਵਿਜ਼ਟ ਦੀ ਯੋਜਨਾ ਬਣਾ ਰਹੇ ਹਨ। ਉਹ ਆਪਣੇ ਇਸ ਦੌਰੇ ਦੌਰਾਨ ਦਿੱਲੀ, ਮੁੰਬਈ ਅਤੇ ਹੈਦਰਾਬਾਦ ਵੀ ਜਾਣਗੇ।
ਕੈਨੇਡਾ ਸਰਕਾਰ ਵਲੋਂ ਸੋਸ਼ਲ ਸਕਿਓਰਿਟੀ ਟ੍ਰਿਬਿਊਨਲ ‘ਚ ਨਿਯੁਕਤੀਆਂ
ਓਟਾਵਾ : ਪਰਿਵਾਰ, ਬਾਲ ਅਤੇ ਸਮਾਜਿਕ ਵਿਕਾਸ ਮੰਤਰੀ ਜੀਨਯੂਵੀਸ ਡਕਲਸ ਨੇ ਸੋਸ਼ਲ ਸਕਿਓਰਿਟੀ ਟ੍ਰਿਬਿਊਨਲ ਦੇ ਤਿੰਨ ਨਵੇਂ ਮੈਂਬਰਾਂ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿਚ ਕੈਥਰੀਨ ਫਰਨੇਟ, ਮੇਨਨ ਸੋਵੀ ਅਤੇ ਲਿੰਡਾ ਬੇਲ ਨੂੰ ਟ੍ਰਿਬਿਊਨਲ ਦੀ ਜਨਰਲ ਡਵੀਜ਼ਨ ਦੇ ਇੰਪਲਾਇਮੈਂਟ ਇੰਸ਼ੋਰੈਂਸ ਸੈਕਸ਼ਨ ‘ਚ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਕੌਂਸਲ ਦੀਆਂ ਨਿਯੁਕਤੀਆਂ ‘ਚ ਗਵਰਨਰ ਦੇ ਨਵੇਂ ਯਤਨਾਂ ਦਾ ਪ੍ਰਮਾਣ ਹੈ ਜੋ ਕਿ ਵਧੇਰੇ ਖੁੱਲ੍ਹੀ, ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ‘ਤੇ ਚੋਣ ਪ੍ਰਕਿਰਿਆ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਪ੍ਰਕਿਰਿਆ ਨਾਲ ਕੈਨੇਡਾ ਦੀ ਵੰਨ-ਸੁਵੰਨਤਾ ਨੂੰ ਵੀ ਮਜ਼ਬੂਤੀ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ। ਟ੍ਰਿਬਿਊਨਲ ਕੈਨੇਡਾ ਪੈਨਸ਼ਨ ਪਲਾਨ, ਓਲਡ ਏਜ਼ ਸਕਿਓਰਿਟੀ ਅਤੇ ਈ.ਆਈ. ਲਾਭਾਂ ਦੇ ਦਾਅਵਿਆਂ ਦੇ ਸਬੰਧ ‘ਚ ਹੋਣ ਵਾਲੀਆਂ ਅਪੀਲਾਂ ‘ਤੇ ਨਿਰਪੱਖ ਫ਼ੈਸਲੇ ਕਰਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …