ਬਰੈਂਪਟਨ : ਐਨਬ੍ਰਿਜ ਗੈਸ ਡਿਸਟ੍ਰੀਬਿਊਸ਼ਨ, ਫਾਇਰ ਮਾਰਸ਼ਲਜ਼ ਪਬਲਿਕ ਫਾਇਰ ਸੇਫਟੀ ਕਾਊਂਸਲ ਅਤੇ ਬਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸੇਜ਼ ਨੇ ਐਲਾਨ ਕੀਤਾ ਹੈ ਕਿ ਘਰਾਂ ਦੀ ਸੁਰੱਖਿਆ ਦਾ ਪੱਧਰ ਵਧਾਉਂਦੇ ਹੋਏ ਅੱਗ ਅਤੇ ਕਾਰਬਨ ਮੋਨੋਅਕਸਾਈਡ ਨਾਲ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਨੂੰ ਘੱਟ ਕਰਾਂਗੇ। ਇਹ ਅੰਕੜਾ ਜ਼ੀਰੋ ਤੱਕ ਲਿਆਂਦਾ ਜਾਵੇਗਾ। ਬਰੈਂਪਟਨ ਫਾਇਰ ਨੇ ਹੁਣ ਤੱਕ ਪ੍ਰੋਜੈਕਟ ਜ਼ੀਰੋ ਦੇ ਮਾਧਿਅਮ ਨਾਲ ਹੁਣ ਤੱਕ 552 ਧੂਆਂ ਅਤੇ ਕਾਰਬਨ ਮੋਨੋਅਕਸਾਈਡ ਅਲਾਰਮਾਂ ਨੂੰ ਪ੍ਰਾਪਤ ਕੀਤਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਕੀਤਾ ਹੈ। ਪੁਲਿਸ ਨੇ ਇਕ ਵਿਸ਼ੇਸ਼ ਅਭਿਆਨ ਦੇ ਮਾਧਅਮ ਨਾਲ ਓਨਟਾਰੀਓ ਦੇ 15 ਸ਼ਹਿਰਾਂ ਵਿਚ ਲੋਕਾਂ ਨੂੰ 3330 ਅਲਾਰਮ ਵੀ ਪ੍ਰਦਾਨ ਕੀਤੇ ਹੈ। ਇਸ ਸਾਲ ਐਨਬ੍ਰਿਜ਼ ਨੇ ਪ੍ਰੋਜੈਕਟ ਜ਼ੀਰੋ ਵਿਚ ਇਕ ਲੱਖ ਡਾਲਰ ਤੋਂ ਜ਼ਿਆਦਾ ਨਿਵੇਸ਼ ਕੀਤਾ ਹੈ। ਸਾਲ 2009 ਤੋਂ ਪ੍ਰੋਜੈਕਟ ਜ਼ੀਰੋ ਨੂੰ ਓਨਟਾਰੀਓ ਦੀ 78 ਕਮਿਊਨਿਟੀਜ਼ ਵਿਚ ਸ਼ੁਰੂ ਕੀਤਾ ਜਾ ਚੁੱਕਾ ਹੈ।
ਲੋਕਾਂ ਕੋਲੋਂ ਵੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਪਿਛਲੇ ਸਾਲ ਅਗਸਤ ਵਿਚ ਵੀ ਥੋਰੋਲਡ ਫਾਇਰ ਐਂਡ ਐਮਰਜੈਂਸੀ ਸਰਵਿਸੇਜ਼ ਨੇ ਰਿਚਮੰਡ ਸਟਰੀਟ ਵਿਚ ਇਕ ਕਾਰਬਨ ਮੋਨੋ ਅਕਸਾਈਡ ਅਲਾਰਮ ‘ਤੇ ਸਹਿਮਤੀ ਦਿੱਤੀ ਸੀ। ਉਥੇ ਵੀ ਪ੍ਰੋਜੈਕਟ ਜ਼ੀਰੋ ਦੇ ਤਹਿਤ ਹੀ ਕਾਰਬਨ ਅਲਾਰਮ ਲਗਾਏ ਗਏ ਸਨ। ਇਸ ਨਾਲ ਲੋਕਾਂ ਵਿਚ ਜਾਗਰੂਕਤਾ ਦਾ ਪੱਧਰ ਵੀ ਵਧ ਰਿਹਾ ਹੈ। ਇਸ ਤਰ੍ਹਾਂ ਦੇ ਅਲਾਰਮ ਲਗਾਉਣ ਅਤੇ ਉਸ ਨਾਲ ਧੂਆਂ ਅਤੇ ਕਾਰਬਨ ਮੋਨੋ ਅਕਸਾਈਡ ਦੇ ਮਿਸ਼ਰਣ ਵਾਲੇ ਧੂਏਂ ਦੇ ਬਾਰੇ ਵਿਚ ਵੀ ਸਮੇਂ ਸਿਰ ਪਤਾ ਲੱਗ ਜਾਂਦਾ ਹੈ ਅਤੇ ਲੋਕਾਂ ਦੀ ਜਾਨ ਬਚਾ ਲਈ ਜਾਂਦੀ ਹੈ।
ਐਨਬ੍ਰਿਜ ਗੈਸ ਡਿਸਟ੍ਰਬਿਊਸ਼ਨ ਦੇ ਮਾਰਕ ਵਿਲਸਨ ਨੇ ਕਿਹਾ ਕਿ ਕਾਰਬਨ ਮੋਨੋਅਕਸਾਈਡ ਇਕ ਜ਼ਹਿਰੀਲਾ ਧੂੰਆਂ ਹੈ ਅਤੇ ਇਹ ਅਕਸਰ ਲੋਕਾਂ ਦੀ ਜਾਨ ਲੈ ਲੈਂਦਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਓਨਟਾਰੀਓ ਵਿਚ ਇਸ ਨਾਲ ਕਿਸੇ ਦੀ ਮੌਤ ਨਾਲ ਹੋਵੇ। ਲੋਕ ਵੀ ਇਸ ਵਿਚ ਸਹਿਯੋਗ ਕਰ ਰਹੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …