-11 C
Toronto
Friday, January 23, 2026
spot_img
Homeਕੈਨੇਡਾਕੋਰੀਅਨ ਵਾਰ ਵੇਟਨਰਸ ਦੇ ਸਮਾਰੋਹ 'ਚ ਐਮ.ਪੀ. ਸਿੱਧੂ ਨੇ ਦਿੱਤਾ ਸਰਕਾਰ ਦਾ...

ਕੋਰੀਅਨ ਵਾਰ ਵੇਟਨਰਸ ਦੇ ਸਮਾਰੋਹ ‘ਚ ਐਮ.ਪੀ. ਸਿੱਧੂ ਨੇ ਦਿੱਤਾ ਸਰਕਾਰ ਦਾ ਸੁਨੇਹਾ

logo-2-1-300x105-3-300x105ਬਰੈਂਪਟਨ : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਵੇਟਨਰਸ ਅਫ਼ੇਅਰਸ ਮੰਤਰੀ ਕੇਂਟ ਹੇਹਰ ਵਲੋਂ ਕੋਰੀਅਨ ਵਾਰ ਦੇ ਵੇਟਨਰਸ ਲਈ ਆਯੋਜਿਤ 63ਵੀਂ ਵਰ੍ਹੇਗੰਢ ਸਮਾਰੋਹ ਵਿਚ ਕੈਨੇਡਾ ਸਰਕਾਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਉਸ ਘਟਨਾ ਪ੍ਰਤੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਆਪਣੇ ਵਲੋਂ ਪੀੜਤਾਂ ਪ੍ਰਤੀ ਸੰਵੇਦਨਾਂ ਪ੍ਰਗਟ ਕਰਦੀ ਹੈ।
ਸਰਕਾਰ ਵਲੋਂ ਇਸ ਸਮਾਰੋਹ ਵਿਚ ਹਾਜ਼ਰ ਹੁੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਅਤੇ ਸਾਡੇ ਵੇਟਰਨ ਇਸ ਸਨਮਾਨ ਦਾ ਹੱਕ ਰੱਖਦੇ ਹਨ। ਸਾਡੇ ਸਮੂਹਿਕ ਇਤਿਹਾਸ ਦਾ ਇਹ ਇਕ ਮਹੱਤਵਪੂਰਨ ਹਿੱਸਾ ਹੈ। ਸਿੱਧੂ ਨੇ ਕਿਹਾ ਕਿ ਕੋਰੀਅਨ ਵਾਰ ਵਿਚ 26 ਹਜ਼ਾਰ ਕੈਨੇਡੀਅਨਾਂ ਨੇ ਹਿੱਸਾ ਲਿਆ ਅਤੇ 516 ਸ਼ਹੀਦ ਵੀ ਹੋਏ। ਦੂਜੇ ਵਿਸ਼ਵ ਯੁੱਧ ਦੇ ਮੁਕਾਬਲੇ ਕੋਰੀਆ ਜੰਗ ਦੇ ਬਾਰੇ ਅਕਸਰ ਘੱਟ ਗੱਲ ਕੀਤੀ ਜਾਂਦੀ ਹੈ। ਇਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੇ ਵੀ ਦੇਸ਼ ਲਈ ਆਪਣੀ ਜਾਨ ਦਿੱਤੀ ਸੀ ਅਤੇ ਕੈਨੇਡੀਅਨ ਝੰਡੇ ਨੂੰ ਉੱਚਾ ਰੱਖਿਆ ਸੀ। ਵੇਟਨਰਸ ਅਤੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਸਨਮਾਨ ਜ਼ਾਹਰ ਕਰਦਿਆਂ ਕੈਨੇਡਾ ਸਰਕਾਰ ਉਨ੍ਹਾਂ ਦੇ ਵੈਲਫ਼ੇਅਰ ਲਈ ਨਿਰੰਤਰ ਸਰਗਰਮ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਵੀ ਕੀਤੀ ਜਾਂਦੀ ਹੈ।

RELATED ARTICLES
POPULAR POSTS