8.7 C
Toronto
Friday, October 17, 2025
spot_img
Homeਕੈਨੇਡਾਕੈਨੇਡਾ-ਇੰਡੀਆ ਫਾਊਂਡੇਸ਼ਨ ਵੱਲੋਂ ਹਰਿਮੰਦਰ ਸਾਹਿਬ ਦੇ ਲੰਗਰਾਂ ਲਈ 21000 ਡਾਲਰ ਦਾ ਯੋਗਦਾਨ

ਕੈਨੇਡਾ-ਇੰਡੀਆ ਫਾਊਂਡੇਸ਼ਨ ਵੱਲੋਂ ਹਰਿਮੰਦਰ ਸਾਹਿਬ ਦੇ ਲੰਗਰਾਂ ਲਈ 21000 ਡਾਲਰ ਦਾ ਯੋਗਦਾਨ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਕੈਨੇਡਾ ਇੰਡੀਆ ਫਾਊਂਡੇਸ਼ਨ (ਸੀ.ਆਈ.ਐਫ) ਵੱਲੋਂ ਹਰਿਮੰਦਰ ਸਾਹਿਬ ਦੇ ਲੰਗਰਾਂ ਲਈ 21000 ਡਾਲਰ ਦਾਨ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਫਾਊਂਡੇਸ਼ਨ ਵੱਲੋਂ ઠਫੌਰਨ ਕੰਟਰੀਬਿਊਸ਼ਨ (ਰੈਗੂਲੇਸ਼ਨ) ਐਕਟ ਵਿਚ ਹੋਈ ਸੋਧ ਉਪਰੰਤ ਇਹ ਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ।
ਸੀ.ਆਈ.ਐਫ ਦੇ ਚੇਅਰਮੈਨ ਸਤੀਸ਼ ਠੱਕਰ ਨੇ ਕਿਹਾ ਹੈ ਕਿ ”ਅਸੀਂ ਇਹ ਖ਼ਬਰ ਸੁਣ ਕੇ ਬਹੁਤ ਉਤਸ਼ਾਹਿਤ ਹਾਂ ਕਿ ਹੁਣ ਹਰਮਿੰਦਰ ਸਾਹਿਬ ਦੇ ਲੰਗਰਾਂ ਦੀ ਸੇਵਾ ਵਿਚ ਵਿਸ਼ਵ ਭਰ ਵਿਚੋਂ ਕੋਈ ਵੀ ਵਿਅਕਤੀ ਸਿੱਧਾ ਯੋਗਦਾਨ ਪਾ ਸਕਦਾ ਹੈ। ਸੀ.ਆਈ.ਐਫ ਚਾਹੁੰਦੀ ਹੈ ਕਿ ਉਹ ਹੋਈ ਸੋਧ ਉਪਰੰਤ ਯੋਗਦਾਨ ਪਾਉਣ ਵਾਲੀ ਪਹਿਲੀ ਸੰਸਥਾ ਬਣੇ।” ਉਨ੍ਹਾਂ ਹੋਰ ਕਿਹਾ ਕਿ ਅਸੀਂ ਭਾਰਤ ਸਰਕਾਰ ਦਾ ਧੰਨਵਾਦ ਕਰਦੇ ઠਹਾਂ, ਜਿਸਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਲੰਗਰਾਂ ਵਿਚ ਸਿੱਧੇ ਯੋਗਦਾਨ ਵਾਸਤੇ ਰਾਹ ਪੱਧਰਾ ਕੀਤਾ ਹੈ।
ਟੋਰਾਂਟੋ ਵਿਚ ਰਹਿੰਦੇ ਭੁਪਿੰਦਰ ਸਿੰਘ ਖਾਲਸਾ ਜੋ ਕਿ ਫਾਊਂਡੇਸ਼ਨ ਦੇ ਮੋਢੀ ਮੈਂਬਰ ਹਨ, ਨੇ ਕਿਹਾ ਹੈ ਕਿ ਮੈ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ ਕਿ ਹੁਣ ਮੈਂ ਇੱਥੇ ਰਹਿੰਦਿਆਂ ਹੀ ਹਰਿਮੰਦਰ ਸਾਹਿਬ ਦੇ ਲੰਗਰ ਵਾਸਤੇ ਆਪਣਾ ਤੁੱਛ ਜਿਹਾ ਯੋਗਦਾਨ ਭੇਜ ਸਕਦਾ ਹਾਂ। ਇੱਥੇ ਵਰਣਨਯੋਗ ਹੈ ਕਿ 2007 ਵਿਚ ਬਣਾਈ ਗਈ ਸੀ ਆਈ ਐਫ ਸਮਾਜ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੀ ਆ ਰਹੀ ਹੈ। ਉਹ ਹਰ ਸਾਲ ਵਿਸ਼ਵ ਦੇ ਪ੍ਰਮੁਖ ਭਾਰਤੀ ਨੂੰ ਗੋਲਡਨ ਇੰਡੀਅਨ ਐਵਾਰਡ ਨਾਲ ਸਨਮਾਨਿਤ ਕਰਦੀ ਆ ਰਹੀ ਹੈ। ਇਸ ਐਵਾਰਡ ਵਿਚ 50,000 ਡਾਲਰ ਦਿੱਤੇ ਜਾਂਦੇ ਹਨ। ਸਵਰਗੀ ਸਾਬਕਾ ਰਾਸ਼ਟਰਪਤੀ ઠਏਪੀਜੇ ਅਬਦੁਲ ਕਲਾਮ, ਸਨਅਤਕਾਰ ਰਤਨ ਟਾਟਾ, ਕਾਂਗਰਸ ਆਗੂ ਸੈਮ ਪਿਟਰੋਡਾ ਤੇ ਪ੍ਰਸਿੱਧ ਅਰਥ ਸ਼ਾਸ਼ਤਰੀ ਮੌਨਟੇਕ ਸਿੰਘ ਆਹਲੂਵਾਲੀਆ ਦਾ ਇਹ ਸੰਸਥਾ ਸਨਮਾਨ ਕਰ ਚੁੱਕੀ ਹੈ।

RELATED ARTICLES

ਗ਼ਜ਼ਲ

POPULAR POSTS