Home / ਕੈਨੇਡਾ / ਡੀ ਵੀ ਪੀ ਉੱਤੇ ਹੋਏ ਮੋਟਰ ਸਾਈਕਲ ਹਾਦਸੇ ਵਿੱਚ 1 ਹਲਾਕ, 2 ਜ਼ਖ਼ਮੀ

ਡੀ ਵੀ ਪੀ ਉੱਤੇ ਹੋਏ ਮੋਟਰ ਸਾਈਕਲ ਹਾਦਸੇ ਵਿੱਚ 1 ਹਲਾਕ, 2 ਜ਼ਖ਼ਮੀ

ਟੋਰਾਂਟੋ : ਡੌਨ ਵੈਲੀ ਪਾਰਕਵੇਅ (ਡੀ ਵੀ ਪੀ) ਵਿੱਚ ਦੋ ਮੋਟਰ ਸਾਈਕਲਾਂ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਦੋ ਹੋਰ ਹਸਪਤਾਲ ਵਿੱਚ ਦਾਖਲ ਹਨ। ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਰਾਤੀਂ 11:00 ਵਜੇ ਤੋਂ ਪਹਿਲਾਂ ਡੌਨ ਮਿੱਲਜ਼ ਰੋਡ ਨੇੜੇ ਡੀ ਵੀ ਪੀ ਉੱਤੇ ਹੋਏ ਇਸ ਹਾਦਸੇ ਦੇ ਬਾਰੇ ਉਨ੍ਹਾਂ ਨੂੰ ਕਈ ਕਾਲਜ਼ ਆਈਆਂ। ਚਸ਼ਮਦੀਦਾਂ ਨੇ ਪੰਜ ਮੋਟਰ ਸਾਈਕਲਾਂ ਨੂੰ ਤੇਜ਼ ਰਫਤਾਰ ਨਾਲ ਜਾਂਦਿਆਂ ਵੇਖਣ ‘ਤੇ ਟਰੈਫਿਕ ਵਿੱਚੋਂ ਤੇਜ਼ੀ ਨਾਲ ਅੰਦਰ ਬਾਹਰ ਹੋ ਕੇ ਨਿਕਲਣ ਦੀ ਰਿਪੋਰਟ ਕੀਤੀ। ਇੰਜ ਲੱਗਦਾ ਹੈ ਕਿ ਦੋਵੇਂ ਮੋਟਰ ਸਾਈਕਲਾਂ ਦੇ ਗਾਰਡਰੇਲ ਨਾਲ ਟਕਰਾਅ ਜਾਣ ਕਾਰਨ ਇਹ ਹਾਦਸਾ ਹੋਇਆ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਮਹਿਲਾ ਮੋਟਰ ਸਾਈਕਲ ਚਲਾ ਰਹੀ ਸੀ ਜਾਂ ਕਿਸੇ ਦੇ ਪਿੱਛੇ ਬੈਠੀ ਸੀ। ਇਸ ਹਾਦਸੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਇਸ ਰਸਤੇ ਉੱਤੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ।

Check Also

ਟੀ ਸੀ ਐਨਰਜੀ ਨੇ ਕੀਅਸਟੋਨ ਐਕਸਐਲ ਪਾਈਪ ਲਾਈਨ ਪ੍ਰੋਜੈਕਟ ਖ਼ਤਮ ਕਰਨ ਦਾ ਕੀਤਾ ਐਲਾਨ

ਟੋਰਾਂਟੋ : ਅਲਬਰਟਾ ਦੇ ਟੀ ਸੀ ਐਨਰਜੀ ਵੱਲੋਂ ਕੀਅਸਟੋਨ ਐਕਸਐਲ ਪ੍ਰੋਜੈਕਟ ਨੂੰ ਰਸਮੀ ਤੌਰ ਉੱਤੇ …