ਬਰੈਂਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਕਾਰਜਕਾਰਨੀ ਦੀ ਮੀਟਿੰਗ ਲੰਘੇ ਦਿਨੀਂ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਦੀ ਸਲਾਨਾ ਪਿਕਨਿਕ 26 ਅਗਸਤ ਦਿਨ ਐਤਵਾਰ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਸਵੇਰੇ 11.30 ਵਜੇ ਤੋਂ ਸ਼ਾਮ 5.00 ਵਜੇ ਤੱਕ ਮਨਾਈ ਜਾਏਗੀ। ਪਿਕਨਿਕ ਵਿਚ ਹਰੇਕ ਵਰਗ ਦੀ ਪਸੰਦ ਦੇ ਪਕਵਾਨਾਂ, ਖੇਡਾਂ ਅਤੇ ਮਨੋਰੰਜਨ ਦਾ ਪੂਰਾ ਖ਼ਿਆਲ ਰੱਖਿਆ ਜਾਏਗਾ।
ਐਸੋਸੀਏਸ਼ਨ ਵੱਲੋਂ ਸਮੂਹ ਵਾਲੀਆ ਪਰਿਵਾਰਾਂ ਨੂੰ ਇਸ ਪਿਕਨਿਕ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੌਮੀ ਵਾਲੀਆ ਨੂੰ 647-242-8100, ਕਿੰਗ ਵਾਲੀਆ ਨੂੰ 417-804-4122 ਜਾਂ ਵਿਸ਼ ਵਾਲੀਆ ਨੂੰ 647-856-4280 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਸਲਾਨਾ ਪਿਕਨਿਕ 26 ਅਗਸਤ ਦਿਨ ਐਤਵਾਰ ਨੂੰ
RELATED ARTICLES

