20.3 C
Toronto
Sunday, May 31, 2026
spot_img
Homeਕੈਨੇਡਾਸਿੱਧਵਾਂ ਕਲਾਂ ਦੀ ਸੰਗਤ ਵਲੋਂ ਆਖੰਡ ਪਾਠ ਸਾਹਿਬ ਦੇ ਭੋਗ 5 ਅਗਸਤ...

ਸਿੱਧਵਾਂ ਕਲਾਂ ਦੀ ਸੰਗਤ ਵਲੋਂ ਆਖੰਡ ਪਾਠ ਸਾਹਿਬ ਦੇ ਭੋਗ 5 ਅਗਸਤ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸਿੱਧਵਾਂ ਕਲਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਵਲੋਂ ਗੁਰੂ ਹਰਗੋਬਿੰਦ ਜੀ ਦੇ ਆਗਮਨ ਪੁਰਬ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਹ ਪਰੋਗਰਾਮ ਏਅਰਪੋਰਟ ਰੋਡ ਤੇ ਸਥਿਤ ਮਾਲਟਨ ਗੁਰੂਘਰ ਦੇ ਹਾਲ ਨੰਬਰ 4 ਵਿੱਚ ਹੋਵੇਗਾ। ਤਿੰਨ ਅਗਸਤ ਦਿਨ ਸ਼ੁਕਰਵਾਰ ਨੂੰ ਆਖੰਡ ਪਾਠ ਪ੍ਰਾਰੰਭ ਹੋਣਗੇ ਅਤੇ 5 ਅਗਸਤ ਦਿਨ ਐਤਵਾਰ ਨੂੰ ਭੋਗ ਪਾਏ ਜਾਣੇ ਹਨ। ਦਸ ਵਜੇ ਭੋਗ ਤੋਂ ਬਾਅਦ 10:00 ਤੋਂ 12:00 ਤੱਕ ਅਰਦਾਸ ਅਤੇ ਕੀਰਤਨ ਹੋਵੇਗਾ। ਪ੍ਰਬੰਧਕਾਂ ਵਲੋਂ ਪਿੰਡ ਸਿੱਧਵਾਂ ਕਲਾਂ ਅਤੇ ਇਲਾਕੇ ਦੀ ਸੰਗਤ ਨੂੰ ਪੁਰਜੋਰ ਬੇਨਤੀ ਹੈ ਕਿ ਉਹ ਇਸ ਸ਼ੁਭ ਮੌਕੇ ‘ਤੇ ਜ਼ਰੂਰ ਦਰਸ਼ਨ ਦੇਣ। ਭੋਗ ਉਪਰੰਤ ਅਤੁੱਟ ਲੰਗਰ ਵਰਤੇਗਾ। ਵਧੇਰੇ ਜਾਣਕਾਰੀ ਲਈ ਜਿੰਦਰ ਸਿੱਧੂ 647-701-5166 ਜਾਂ ਸੁਖਦੇਵ ਸਿੱਧਵਾਂ 647-299-1610 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS