-1.6 C
Toronto
Tuesday, February 10, 2026
spot_img
HomeਕੈਨੇਡਾFrontਗੁਰਦਾਸਪੁਰ ਤੋਂ ਕੈਨੇਡਾ ਪੜਾਈ ਕਰਨ ਲਈ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ...

ਗੁਰਦਾਸਪੁਰ ਤੋਂ ਕੈਨੇਡਾ ਪੜਾਈ ਕਰਨ ਲਈ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਗੁਰਦਾਸਪੁਰ ਤੋਂ ਕੈਨੇਡਾ ਪੜਾਈ ਲਈ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਇਕ ਐਸਾ  ਮਾਮਲਾ ਸਾਡੇ ਸਾਹਮਣੇ ਆਇਆ ਹੈ ਕਿ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਦਾ ਨੌਜਵਾਨ ਹੋ ਕੁਝ ਦਿਨ ਪਹਿਲਾਂ ਕੈਨੇਡਾ ਵਿਚ ਐਮ ਬੀ ਏ ਦੀ ਪੜਾਈ ਕਰਨ ਗਿਆ ਸੀ, ਅੱਜ ਓਹ ਹਾਰਟ ਅਟੈਕ ਦੀ ਮੌਤ ਦੇ ਰੂਪ ਵਿਚ ਸਾਡੇ ਸਾਹਮਣੇ ਆਇਆ ਹੈ। ਮ੍ਰਿਤਕ ਦਾ ਨਾਮ ਰਜਤ ਮਹਿਰਾ ਸੀ ਜਿਸਦੀ ਉਮਰ 28 ਵਰ੍ਹੇ ਸੀ।

ਜਾਣਕਾਰੀ ਦਿੰਦਿਆ ਮ੍ਰਿਤਕ ਦੇ ਪਿਤਾ ਅਸ਼ਵਨੀ ਮਹਿਰਾ ਅਤੇ ਭਰਾ ਅਤੁਲ ਮਹਿਰਾ ਨੇ ਦਸਿਆ ਕਿ ਰਜਤ 27 ਜੂਨ ਨੂੰ ਕੈਨੇਡਾ ਗਿਆ ਸੀ। ਅੱਜ ਅਚਾਨਕ ਸਾਨੂੰ ਫੋਨ ਤੇ ਉਸਦੀ ਹਾਰਟ ਅਟਕ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ । ਖ਼ਬਰ ਮਿਲਣ ਸਾਰ ਹੀ ਮ੍ਰਿਤਕ ਰਜਤ ਦੀ ਮਾ ਦਾ ਰੋ ਰੋ ਬੁਰਾ ਹਾਲ ਹੋ ਗਿਆ। ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਓਹਨਾ ਦੱਸਿਆ ਕਿ ਮ੍ਰਿਤਕ ਰਜਤ ਦੀ ਦੇਹ ਨੂੰ ਭਾਰਤ ਆਉਣ ਵਿਚ 2 ਤੋਂ 3 ਦਿਨ ਦਾ ਸਮਾਂ ਲਗ ਸਕਦਾ ਹੈ।
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਗੁਰਦਾਸਪੁਰ ਕਾਂਗਰਸ ਦੇ ਸਾਬਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ ।

RELATED ARTICLES
POPULAR POSTS