ਬਰੈਂਪਟਨ/ਬਿਊਰੋ ਨਿਊਜ਼ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੇਵ ਸੂਦ ਵਲੋਂ ਦਿੱਤੀ ਜਾਣਕਾਰੀ ਅਨੁਸਾਰ 2-ਰੌਂਟਰੀ ਰੋਡ ‘ਤੇ ਨੌਰਥ ਕਿਪਲਿੰਗ ਕਮਿਊਨਿਟੀ ਸੈਂਟਰ ਵਿੱਚ 4 ਅਗਸਤ ਦਿਨ ਸ਼ਨੀਵਾਰ ਨੂੰ ਜੋ ਸਵੀਪ ਤਾਸ਼ ਮੁਕਾਬਲੇ ਕਰਵਾਏ ਜਾਣੇ ਸਨ ਉਹ ਹੁਣ ਸਤੰਬਰ ਵਿੱਚ ਕਰਵਾਏ ਜਾਣਗੇ। ਦੇਵ ਸੂਦ ਦੁਆਰਾ ਦਿੱਤੀ ਤਾਜਾ ਸੂਚਨਾ ਅਨੁਸਾਰ ਪਰਬੰਧਕੀ ਕਾਰਨਾਂ ਕਰ ਕੇ ਇਹ ਪਰੋਗਰਾਮ ਵਿੱਚ ਤਬਦੀਲੀ ਕਰਨੀ ਪਈ ਹੈ। ਇਸ ਦਾ ਮੁੱਖ ਕਾਰਣ ਉਹਨਾਂ ਨੇ ਦੱਸਿਆ ਕਿ ਉਸੇ ਦਿਨ ਉਸੇ ਅਸਥਾਨ ‘ਤੇ ਕੋਈ ਹੋਰ ਪ੍ਰੋਗਰਾਮ ਹੋ ਰਿਹਾ ਹੈ।ਸਵੀਪ ਦੇ ਮੁਕਾਬਲਿਆਂ ਲਈ ਤਾਰੀਖ ਅਤੇ ਸਮਾਂ ਬਾਅਦ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ। ਪਰਧਾਨ ਦੇਵ ਸੂਦ ਅਤੇ ਪ੍ਰਬੰਧਕੀ ਕਮੇਟੀ ਵਲੋਂ ਕਲੱਬ ਦੇ ਸਮੂਹ ਮੈਂਬਰਾਂ ਨੂੰ 29 ਜੁਲਾਈ ਨੂੰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਵਲੋਂ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਵਿੱਚ ਬਰੈਂਪਟਨ ਸ਼ੌਕਰ ਸੈਂਟਰ ਬਰੈਂਪਟਨ ਪਹੁੰਚਣ ਦੀ ਬੇਨਤੀ ਵੀ ਕੀਤੀ ਜਾਂਦੀ ਹੈ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦੇਵ ਸੂਦ 416-553-0722, ਉੱਪ ਪ੍ਰਧਾਨ ਹਰਜੀਤ ਸਿੰਘ ਗਿੱਲ 416-303-0451, ਜਨਰਲ ਸਕੱਤਰ ਅੱਛਰ ਸਿੰਘ 647-537-2890, ਖਜਾਨਚੀ ਸੁਰਿੰਦਰ ਸਿੰਘ 647-764-9244 ਅਤੇ ਡਾਇਰੈਕਟਰਾਂ ਪਾਲਾ ਖਾਨ 647-704-1096 , ਵੇਦ ਪਰਕਾਸ਼ ਬਾਂਸਲ 647-891-2960 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

